ਖੰਨਾ: ਇਥੋਂ ਦੇ ਏਐੱਸ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਨਵੇਂ ਵਿੱਦਿਅਕ ਵਰ੍ਹੇ ਦੌਰਾਨ ਮਿਸਟਰ ਅਤੇ ਮਿਸ ਫਰੈਸ਼ਰ ਦੀ ਚੋਣ ਕੀਤੀ। ਡਾਇਰੈਕਟਰ ਡਾ.ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਕਾਲਜ ਦੇ ਸੀਨੀਅਰ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਕਿਰਨਜੋਤ ਕੌਰ ਮਿਸ ਫਰੈਸ਼ਰ ਅਤੇ ਬਾਦਲ ਸਿੰਘ ਮਿਸਟਰ ਫਰੈਸ਼ਰ ਚੁਣੇ ਗਏ। ਮਿਸ ਹੈਂਡਸਮ ਸਿਕੰਦਰ, ਮਿਸ ਕਾਨਫ਼ੀਡੈਂਟ ਆਸਥਾਪ੍ਰੀਤ ਕੌਰ, ਮਿਸਟਰ ਕਾਨਫੀਡੈਂਟ ਵਿਸ਼ਾਲ, ਮਿਸਟਰ ਵੈਲ ਡੈਸ਼ਿੰਗ ਸ਼ਿਵ ਕੁਮਾਰ, ਸ਼ਾਨਦਾਰ ਪ੍ਰਦਰਸ਼ਨ ਲਈ ਮਿਸਟਰ ਅਨਮੋਲ ਜੋਸ਼ੀ, ਮਿਸ.ਅਮਰਪ੍ਰੀਤ ਕੌਰ, ਮਿਸ ਚਾਰਮਿੰਗ ਹਰਜੋਤ ਕੌਰ ਤੇ ਮਿਸ ਗੋਰਜਿਅਸ ਪੂਨਮ ਸ਼ਰਮਾ ਨੂੰ ਚੁਣਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਸਾਗਰ ਗੁਪਤਾ ਤੇ ਪ੍ਰੋ. ਹਿਮਾਂਸ਼ੀ ਵਿਜ ਨੇ ਨਿਭਾਈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਸੁਸ਼ੀਲ ਕੁਮਾਰ, ਐਡਵੋਕੇਟ ਬਰਿੰਦਰ ਡੈਵਿਟ, ਸੰਜੀਵ ਕੁਮਾਰ ਸਾਹਨੇਵਾਲੀਆ ਨੇ ਨਵੇਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ