ਖੰਨਾ: ਇੱਥੋਂ ਦੀ ਕੌਮਾਂਤਰੀ ਮੁੱਕੇਬਾਜ਼ ਸ਼ਾਹੀਨ ਗਿੱਲ ਨੇ ਜੌਰਡਨ ’ਚ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ ’ਚ ਸੋਨ ਤਗਮਾ ਜਿੱਤ ਕੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਸ਼ਾਹੀਨ ਦਾ ਮੁਕਾਬਲਾ ਉਜ਼ਬੇਕਿਸਤਾਨ ਦੀ ਖਿਡਾਰਨ ਨਾਲ ਹੋਇਆ, ਜਿਸ ਵਿਚ ਸ਼ਾਹੀਨ ਜੇਤੂ ਰਹੀ। ਉਸ ਦੀ ਜਿੱਤ ’ਤੇ ਸ਼ਹਿਰ ਵਾਸੀਆਂ ਨੇ ਪਰਿਵਾਰਕ ਮੈਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਬੀਬੀ ਫਾਤਿਮਾ ਨੇ ਕਿਹਾ ਕਿ ਅੱਜ ਦੇ ਸਮੇਂ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਇਸ ਮੌਕੇ ਸਮਾਜ ਸੇਵੀ ਮੇਹਨਦੀਨ ਗਿੱਲ, ਰੋਜ਼ੀ ਖਾਨਾ, ਸੋਨੀ ਗਿੱਲ, ਮਹਿਕ ਗਿੱਲ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ