ਜੋਗਿੰਦਰ ਸਿੰਘ ਓਬਰਾਏ
ਖੰਨਾ, 14 ਜਨਵਰੀ
ਪਾਵਰ ਲਿਫਟਿੰਗ ਇੰਡੀਆ ਵੱਲੋਂ ਉਦੇਪੁਰ (ਰਾਜਸਥਾਨ) ਵਿਖੇ ਕਰਵਾਈ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਅਧੀਨ ਜੂਨੀਅਰ ਤੇ ਸਬ ਜੂਨੀਅਨ ਦੇ ਵੱਖ ਵੱਖ ਭਾਰ ਵਰਗ ਮੁਕਾਬਲੇ ਕਰਵਾਏ ਗਏ। ਇਸ ਵਿਚ ਸੰਜੇ ਸ਼ਾਹੀ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਸੋਨ ਤਗਮਾ ਜਿੱਤਿਆ। ਅੱਜ ਉਨ੍ਹਾਂ ਦਾ ਸ਼ਹਿਰ ਪੁੱਜਣ ’ਤੇ ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਾਕੇਸ਼ ਕੁਮਾਰ ਸੋਫ਼ਤ, ਅਰਵਿੰਦਰ ਸਿੰਘ ਟੀਟੂ, ਬੀਰ ਪ੍ਰਕਾਸ਼ ਕਪੂਰ, ਅਵਤਾਰ ਭੰਵਰਾ, ਰਵੀ ਕੁਮਾਰ, ਗੁਰਦੇਵ ਸਿੰਘ, ਹੇਮੰਤ ਕੁਮਾਰ, ਅਕਸ਼ੇ ਕੁਮਾਰ ਨੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।