ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਦਸੰਬਰ
ਪਾਵਰ ਜੂਨੀਅਰ ਇੰਜਨੀਅਰਜ਼ ਵੱਲੋਂ ਅਰੰਭਿਆ ਸੰਘਰਸ਼ ਅੱਜ ਲਗਾਤਾਰ 43ਵੇਂ ਦਿਨ ’ਚ ਦਾਖਲ ਹੋਇਆ ਅਤੇ ਪਟਿਆਲਾ ਮੁੱਖ ਦਫ਼ਤਰ ਅੱਗੇ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਇਸ ਤੋਂ ਇਲਾਵਾ ਇੰਜਨੀਅਰਾਂ ਨੇ ਆਪਣੇ ਸਰਕਾਰੀ ਮੋਬਾਈਲ ਬੰਦ ਅਤੇ ਸਟੋਰਾਂ, ਐੱਮਈ ਲੈਬਾਂ, ਫੀਲਡ ਸਾਈਟ ਵੈਰੀਫਿਕੇਸ਼ਨਾਂ ਦਾ ਬਾਈਕਾਟ ਕੀਤਾ ਹੋਇਆ ਹੈ। ਇਸ ਮੌਕੇ ਪਰਮਜੀਤ ਸਿੰਘ ਖੱਟੜਾ ਤੇ ਦਵਿੰਦਰ ਸਿੰਘ ਨੇ ਕਿਹਾ ਕਿ ਸਟੋਰਾਂ ਵਿਚੋਂ ਕੋਈ ਸਾਮਾਨ ਤੇ ਮੀਟਰ ਜਾਰੀ ਨਹੀਂ ਕਰਵਾਇਆ ਗਿਆ, ਜਿਸ ਕਾਰਨ ਨਵੇਂ ਕੁਨੈਕਸ਼ਨ ਜਾਰੀ ਕਰਨ, ਮੀਟਰ ਬਦਲਣ, ਐਸਸੀ/ਬੀਸੀ ਖ਼ਪਤਕਾਰਾਂ ਨੂੰ ਰਿਆਇਤਾਂ ਦੇਣ ਅਤੇ ਬਿਜਲੀ ਸਪਲਾਈ ਸਬੰਧੀ ਕਈ ਕਾਰਜ ਰੁਕੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜੂਨੀਅਰ ਇੰਜਨੀਅਰਾਂ ਦੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਸੰਘਰਸ਼ ਤੇਜ਼ ਕੀਤਾ ਜਾਵੇਗਾ।