ਕਰਵਾ ਚੌਥ ਮੌਕੇ ਸ਼ਹਿਰ ਵਿੱਚ ਲੱਗੀਆਂ ਰੌਣਕਾਂ

* ਔਰਤਾਂ ਤੇ ਕੁੜੀਆਂ ਨੇ ਲਵਾਈ ਹੱਥਾਂ ’ਤੇ ਮਹਿੰਦੀ

ਕਰਵਾ ਚੌਥ ਮੌਕੇ ਸ਼ਹਿਰ ਵਿੱਚ ਲੱਗੀਆਂ ਰੌਣਕਾਂ

ਲੁਧਿਆਣਾ ਵਿੱਚ ਮਹਿੰਦੀ ਲਵਾਉਂਦੀਆਂ ਹੋਈਆਂ ਔਰਤਾਂ। -ਫੋਟੋ: ਪੰਜਾਬੀ ਟ੍ਰਿਬਿਊਨ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 23 ਅਕਤੂਬਰ

ਕਰੋਨਾ ਤੋਂ ਬਾਅਦ ਇਸ ਵਾਰ ਕਰੋਵਾ ਚੌਥ ’ਤੇ ਲੁਧਿਆਣਾ ਵਿੱਚ ਕਾਫ਼ੀ ਰੌਣਕਾਂ ਲੱਗੀਆਂ ਹੋਈਆਂ ਹਨ। ਸਨਅਤੀ ਸ਼ਹਿਰ ਦਾ ਹਰ ਬਾਜ਼ਾਰ ਸੁਹਾਗਣਾਂ ਦੇ ਦਿਨ ਲਈ ਸਜਿਆ ਹੋਇਆ ਹੈ, ਖਾਸ ਕਰਕੇ ਮੇਕਅਪ ਤੇ ਹੋਰ ਸਾਮਾਨ ਦੀਆਂ ਦੁਕਾਨਾਂ ’ਤੇ ਖਾਸੀ ਭੀੜ ਰਹੀ। ਬਾਜ਼ਾਰਾਂ ਵਿੱਚ ਮਹਿੰਦੀ ਲਗਾਉਣ ਦੇ ਵੱਡੇ ਵੱਡੇ ਸਟਾਲ ਲੱਗੇ ਹੋਏ ਸਨ, ਜਿਨਾਂ ’ਤੇ ਸਾਰਾ ਦਿਨ ਭੀੜ ਰਹੀ। ਸਨਅਤੀ ਸ਼ਹਿਰ ਦੇ ਸਰਾਭਾ ਨਗਰ, ਘੁਮਾਰ ਮੰਡੀ, ਮਾਡਲ ਟਾਊਨ, ਜਵਾਹਰ ਨਗਰ ਕੈਂਪ, ਹੈਬੋਵਾਲ, ਦੁਗਰੀ ਆਦਿ ਇਲਾਕਿਆਂ ਵਿੱਚ ਕਰਵਾਚੌਥ ਕਰਕੇ ਬਾਜ਼ਾਰ ਸਜੇ ਹੋਏ ਸਨ। ਇੱਥੇ ਔਰਤਾਂ ਨੂੰ ਮਹਿੰਦੀ ਲਗਾਉਣ ਦੇ ਵੀ ਕਈ ਵੱਡੇ ਸਟਾਲ ਲੱਗੇ ਹੋਏ ਸਨ, ਜਿੱਥੇ ਬਾਹਰੀ ਸੂਬਿਆਂ ਤੋਂ ਵੀ ਮਹਿੰਦੀ ਲਗਾਉਣ ਵਾਲੇ ਆਰਟਿਸਟ ਪੁੱਜੇ ਸਨ। ਸਰਾਭਾ ਨਗਰ ਦੀ ਕਿੱਪਸ ਮਾਰਕੀਟ ਵਿੱਚ ਔਰਤ ਨਵਨੀਤ ਕੌਰ ਨੇ ਦੱਸਿਆ ਕਿ ਇੱਥੇ ਮੁੰਬਈ ਤੇ ਸੂਰਤ ਤੋਂ ਮਹਿੰਦੀ ਲਗਾਉਣ ਵਾਲਾ ਵਿਸ਼ੇਸ ਆਰਟਿਸਟ ਪੁੱਜਿਆ ਹੈ, ਜੋ ਕਿ ਤਿੰਨ ਦਿਨਾਂ ਤੋਂ ਮਹਿੰਦੀ ਲਗਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਰੋਨਾ ਕਰਕੇ ਜ਼ਿਆਦਾ ਉਤਸ਼ਾਹ ਨਹੀਂ ਸੀ, ਲੋਕ ਡਰਦੇ ਬਾਹਰ ਨਹੀਂ ਆਏ ਸਨ, ਪਰ ਇਸ ਵਾਰ ਤਿਉਹਾਰੀ ਸੀਜ਼ਨ ਦੌਰਾਨ ਕਰੋਨਾ ਨਹੀਂ ਹੈ, ਜਿਸ ਕਰਕੇ ਔਰਤਾਂ ਵਿੱਚ ਕਰਵਾ ਚੌਥ ਨੂੰ ਲੈ ਕੇ ਕਾਫ਼ੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉਧਰ, ਮਠਿਆਈ , ਕੱਪੜੇ ਵਾਲਿਆਂ ਤੇ ਫਲਾਂ ਦੀਆਂ ਦੁਕਾਨਾਂ ’ਤੇ ਖਰੀਦਦਾਰੀ ਕਰਨ ਵਾਲਿਆਂ ਦੀ ਭੀੜ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All