ਖੰਨਾ: ਏਸ਼ੀਅਨ ਗੇਮਜ਼ ਪਲੇਅਰ ਤੇ ਕੋਚ ਸਿੰਮੀ ਬੱਤਾ ਦੀ ਅਗਵਾਈ ਹੇਠ ਚੱਲ ਰਹੇ ਫਿਟਨੇਸ ਕਲੱਬ ਦੇ ਖਿਡਾਰੀਆਂ ਨੇ ਕਰਾਟੇ ਚੈਂਪੀਅਨਸ਼ਿਪ ਵਿੱਚ ਛੇ ਤਗ਼ਮੇ ਜਿੱਤੇ। ਪਟਿਆਲਾ ਵਿੱਚ ਹੋਈ ਇਸ ਚੈਂਪੀਅਨਸ਼ਿਪ ਵਿੱਚ ਕਲੱਬ ਦੇ ਖਿਡਾਰੀਆਂ ਨੇ ਚਾਰ ਸੋਨੇ, ਇੱਕ ਚਾਂਦੀ ਅਤੇ ਇੱਕ ਕਾਂਸੇ ਦਾ ਤਗ਼ਮਾ ਜਿੱਤਿਆ। ਪੂਜਾ ਗੋਇਲ ਅਤੇ ਸਿੰਮੀ ਬੱਤਾ ਨੇ ਕਿਹਾ ਕਿ ਖੇਡਾਂ ਨਾਲ ਤਨ ਅਤੇ ਮਨ ਦੀ ਤੰਦਰੁਸਤੀ ਬਣੀ ਰਹਿੰਦੀ ਹੈ, ਇਸ ਲਈ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਖੇਡਾਂ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਇਸ ਮੌਕੇ ਐਡਵੋਕੇਟ ਸੁਦਰਸ਼ਨ ਬੱਤਾ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। -ਨਿੱਜੀ ਪੱਤਰ ਪ੍ਰੇਰਕ