ਪੱਤਰ ਪ੍ਰੇਰਕ
ਰਾਏਕੋਟ, 3 ਫਰਵਰੀ
ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਨੇ ਪਿੰਡ ਸੀਲੋਆਣੀ, ਗੋਬਿੰਦਗੜ੍ਹ, ਸੱਤੋਵਾਲ, ਰਾਜਗੜ੍ਹ ਅਤੇ ਝੋਰੜਾਂ ’ਚ ਚੋਣ ਪ੍ਰਚਾਰ ਕੀਤਾ। ਇਸੇ ਦੌਰਾਨ ਵੱਖੋ-ਵੱਖਰੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਪਹਿਲਾਂ ਵਾਅਦਾ ਕਰਦਾ ਹੈ ਅਤੇ ਜਿੱਤਣ ਤੋਂ ਬਾਅਦ ਹਲਕੇ ਦੀ ਸਾਰ ਨਹੀਂ ਲੈਂਦੇ ਪਰ ਉਨ੍ਹਾਂ ਵੱਲੋਂ ਪਹਿਲਾਂ ਹਲਕੇ ’ਚ ਕੰਮ ਕੀਤਾ ਗਿਆ, ਜਦਕਿ ਬਾਅਦ ’ਚ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਹਲਕਾ ਵਾਸੀਆਂ ਤੋਂ ਸਿਰਫ ਇਕ ਮੌਕੇ ਦੀ ਮੰਗ ਕੀਤੀ ਤਾਂ ਕਿ ਵਿਕਾਸ ਪੱਖੋਂ ਪਛੜੇ ਕਹੇ ਜਾਣ ਵਾਲੇ ਇਸ ਹਲਕੇ ਦੀ ਨੁਹਾਰ ਬਦਲੀ ਜਾ ਸਕੇ।
ਇਸ ਮੌਕੇ ਉਨ੍ਹਾਂ ਨਾਲ ਸੋਮਾ ਸਿੰਘ ਸਰਪੰਚ ਗੋਬਿੰਦਗੜ, ਫੌਜੀ ਬਲਿਹਾਰ ਸਿੰਘ, ਜਸਪਾਲ ਸਿੰਘ ਬੈਂਡ ਮਾਸਟਰ, ਤੇਜਿੰਦਰ ਸਿੰਘ, ਮਲਕੀਤ ਸਿੰਘ, ਸਰਬਜੀਤ ਸਿੰਘ ਪੰਚ, ਸਰਪੰਚ ਤਰਸੇਮ ਸਿੰਘ ਰਾਜਗੜ੍ਹ, ਪੰਚ ਗੁਰਜੰਟ ਸਿੰਘ, ਮਹਿੰਦਰ ਸਿੰਘ ਪੰਚ, ਮੈਡਮ ਗੁਰਜੀਤ ਕੌਰ, ਸਿੰਦਰ ਕੌਰ ਸਮੇਤ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।