ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਅਪਰੈਲ
ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇਲਾਕੇ ਫੁਹਾਰਾ ਚੌਕ ਨੇੜੇ ਇਕ ਨੌਜਵਾਨ ਲੜਕਾ ਤੇ ਲੜਕੀ ਪਤੀ-ਪਤਨੀ ਨੂੰ ਡਰਾ ਧਮਕਾ ਕੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਇਸ ਸਬੰਧੀ ਭਾਈ ਰਣਧੀਰ ਸਿੰਘ ਨਗਰ ਵਾਸੀ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੁਰਿੰਦਰ ਕੌਰ ਨੂੰ ਦਵਾਈ ਦਿਵਾਉਣ ਲਈ ਡਾਕਟਰ ਕੋਲ ਲੈ ਕੇ ਮਾਲ ਪਲਾਜ਼ਾ ਆਇਆ ਸੀ। ਜਦੋਂ ਉਹ ਮਾਲ ਪਲਾਜ਼ਾ ਅੰਦਰ ਦਾਖਲ ਹੋਣ ਲੱਗੇ ਤਾਂ ਇਕ ਨੌਜਵਾਨ ਲੜਕਾ ਤੇ ਲੜਕੀ ਉਨ੍ਹਾਂ ਕੋਲ ਆਏ ਅਤੇ ਡਰਾ ਧਮਕਾ ਕੇ ਉਸ ਦੀ ਪਤਨੀ ਦੇ ਹੱਥਾਂ ਵਿੱਚ ਪਾਈਆਂ ਸੋਨੇ ਅਤੇ ਡਾਇਮੰਡ ਦੀਆਂ ਮੁੰਦਰੀਆਂ ਲੁਹਾ ਲਈਆਂ। ਉਸ ਦੀ ਵੀ ਸੋਨੇ ਦੀ ਮੁੰਦਰੀ ਲੁਹਾ ਕੇ ਫਰਾਰ ਹੋ ਗਏ। ਥਾਣੇਦਾਰ ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਲੜਕਾ-ਲੜਕੀ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਪ੍ਰਾਪਤ ਕੀਤੀ ਜਾ ਰਹੀ ਹੈ।