ਪੱਤਰ ਪ੍ਰੇਰਕ
ਪਾਇਲ, 30 ਮਾਰਚ
ਮਸ਼ਹੂਰ ਪਿੰਡ ਜਰਗ ਦੇ ਮੇਲੇ ’ਤੇ ਸਮੂਹ ਨਗਰ ਵਾਸੀਆਂ ਵੱਲੋਂ ਦੰਗਲ ਮੇਲਾ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ। ਵੱਡੀ ਝੰਡੀ ਦੀ ਕੁਸ਼ਤੀ ਰਵੀ ਰੌਣੀ ਅਤੇ ਜੀਤਾ ਰੰਗੇੜਾ ਵਿਚਕਾਰ ਹੋਈ, ਜਿਸਨੂੰ ਸ਼ਮਿੰਦਰ ਸਿੰਘ ਕੈਨੇਡਾ, ਜੰਗ ਸਿੰਘ, ਅਮਰੀਕ ਸਿੰਘ, ਸੋਹਣ ਸਿੰਘ ਭੰਗੂ, ਜੋਗਿੰਦਰ ਸਿੰਘ, ਬੇਅੰਤ ਸਿੰਘ ਤੁਰਮਰੀ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਗਹਿਗੱਚ ਮੁਕਾਬਲੇ ਦੌਰਾਨ ਰਵੀ ਰੌਣੀ ਨੇ ਜੀਤਾ ਰੰਗੇੜਾ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਜਿੱਤੀ।