ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੁਲਾਈ
ਪੱਤਰਕਾਰੀ ਦੇ ਪੋਸਟ ਗ੍ਰੈਜੂਏਟ ਵਿਭਾਗ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਨੇ ‘ਭਾਰਤੀ ਪੱਤਰਕਾਰੀ: ਮੁੱਦੇ ਅਤੇ ਚੁਣੌਤੀਆਂ’ ਵਿਸ਼ੇ ’ਤੇ ਇਕ ਰੋਜ਼ਾ ਕੌਮਾਂਤਰੀ ਵੈਬਿਨਾਰ ਕਰਵਾਇਆ। ਪੀਜੀ ਪੱਤਰਕਾਰੀ ਵਿਭਾਗ ਪ੍ਰੋ. ਜਸਮੀਤ ਕੌਰ ਨੇ ਵਿਸ਼ਾ ਪੇਸ਼ ਕੀਤਾ, ਵਿਭਾਗ ਦੇ ਕੋਆਰਡੀਨੇਟਰ ਡਾ. ਸੁਸ਼ਮਿੰਦਰਜੀਤ ਕੌਰ ਨੇ ਵੈਬਿਨਾਰ ਦੇ ਥੀਮ ਦੀ ਸਾਰਥਕਤਾ ਬਾਰੇ ਜਾਗਰੂਕ ਕੀਤਾ। ਡਾ. ਐੱਸ. ਪੀ.ਸਿੰਘ ਨੇ ਮਹਿਮਾਨਾਂਂ ਦਾ ਸਵਾਗਤ ਕੀਤਾ। ਆਪਣੇ ਸਵਾਗਤੀ ਭਾਸ਼ਣ ਵਿੱਚ ਉਨ੍ਹਾਂ ਨੇ ਮਹਾਮਾਰੀ ਦੇ ਇਸ ਕਠੋਰ ਸਮੇਂ ਦੌਰਾਨ ਅਜਿਹੇ ਵੈਬਿਨਾਰ ਲਗਾਉਣ ਲਈ ਵਿਭਾਗ ਦੇ ਯਤਨਾ ਦੀ ਸ਼ਲਾਘਾ ਕੀਤੀ। ਦੁਆਬਾ ਕਾਲਜ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਮੁਖੀ ਡਾ. ਸਿਮਰਨ ਸਿੱਧੂ ਨੇ ਕਿਹਾ ਕਿ ਪੱਤਰਕਾਰ ਟਿੱਪਣੀਕਾਰ ਬਣ ਗਏ ਹਨ ਕਿਉਂਕਿ ਉਹ ਸਿਰਫ ‘ਦ੍ਰਿਸ਼’ ਦੀ ਵਿਆਖਿਆ ਕਰਦੇ ਹਨ, ਬਿਲਕੁਲ ਡੂੰਘੇ ਨਹੀਂ। ਉਸੇ ਦੀ ਵਿਆਖਿਆ ਵਿੱਚ ਡਾ. ਏਐੱਸ ਨਾਰੰਗ ਨੇ ਪੱਤਰਕਾਰਾਂ ਦੀ ਸਾਧਾਰਨ ਪਹੁੰਚ ’ਤੇ ਜ਼ੋਰ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਨੇ ਹਮੇਸ਼ਾ ਸਹੀ ਜਾਣਕਾਰੀ ਫੈਲਾਉਣ ਵਿਚ ਪੱਤਰਕਾਰੀ ਦੀ ਅਹਿਮ ਭੂਮਿਕਾ ’ਤੇ ਜ਼ੋਰ ਦੇਣ ਲਈ ਇਕ ਵਾਧੂ ਮੀਲ ਤੁਰਨ ਦੀ ਕੋਸ਼ਿਸ਼ ਕੀਤੀ ਹੈ।