ਸਨਅਤਕਾਰਾਂ ਨੂੰ ਹੁਣ ਕਾਰਖਾਨਿਆਂ ’ਚ ਹੀ ਮਿਲੇਗਾ ਸਸਤਾ ਡੀਜ਼ਲ : The Tribune India

ਸਨਅਤਕਾਰਾਂ ਨੂੰ ਹੁਣ ਕਾਰਖਾਨਿਆਂ ’ਚ ਹੀ ਮਿਲੇਗਾ ਸਸਤਾ ਡੀਜ਼ਲ

ਸਨਅਤਕਾਰਾਂ ਨੂੰ ਹੁਣ ਕਾਰਖਾਨਿਆਂ ’ਚ ਹੀ ਮਿਲੇਗਾ ਸਸਤਾ ਡੀਜ਼ਲ

ਸਨਅਤਕਾਰਾਂ ਨੂੰ ਡੀਜ਼ਲ ਪਹੁੰਚਾਉਣ ਲਈ ਗੱਡੀ ਰਵਾਨਾ ਕਰਦੇ ਹੋਏ ਪਤਵੰਤੇ। -ਫੋਟੋ: ਗੁਰਿੰਦਰ ਸਿੰਘ

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 4 ਦਸੰਬਰ

ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਉਦਯੋਗਿਕ ਇਕਾਈਆਂ ਨੂੰ ਛੋਟ ਵਾਲੀ ਕੀਮਤ ’ਤੇ ਡੀਜ਼ਲ ਦੀ ‘ਹੋਮ ਡਲਿਵਰੀ’ (ਕਾਰਖਾਨੇ ਵਿੱਚ) ਕਰਨ ਦੀ ਨਵੀ ਪਹਿਲਕਦਮੀ ਕੀਤੀ ਹੈ। ਹਿੰਦੁਸਤਾਨ ਪੈਟਰੋਲੀਅਮ ਵੱਲੋਂ ਘਰ-ਘਰ ਡੀਜ਼ਲ ਪਹੁੰਚਾਉਣ ਵਾਲੀ ਵਿਸ਼ੇਸ਼ ਗੱਡੀ ਨੂੰ ਏਵਨ ਸਾਈਕਲਜ਼ ਦੇ ਸੀਐੱਮਡੀ ਉਂਕਾਰ ਸਿੰਘ ਪਾਹਵਾ, ਪ੍ਰਧਾਨ ਡੀ.ਐੱਸ. ਚਾਵਲਾ ਅਤੇ ਰਾਲਸਨ ਇੰਡੀਆ ਦੇ ਸੀਐੱਮਡੀ ਸੰਜੀਵ ਪਾਹਵਾ ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਚਾਵਲਾ ਨੇ ਦੱਸਿਆ ਕਿ ਇਹ ਗੱਡੀ ਸਨਅਤਕਾਰ ਨੂੰ ਡੀਜ਼ਲ ਦੀ ਮਾਤਰਾ 200 ਲੀਟਰ ਤੋਂ ਸ਼ੁਰੂ ਕਰਕੇ ਕਿਸੇ ਵੀ ਮਾਤਰਾ ਤੱਕ ਛੋਟ ਵਾਲੀਆਂ ਦਰਾਂ ’ਤੇ ਡੀਜ਼ਲ ਦੀ ਸਪਲਾਈ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਇੱਕ ਵਟਸਐਪ ਗਰੁੱਪ ਬਣਾਇਆ ਜਾ ਰਿਹਾ ਹੈ, ਜਿੱਥੇ ਉਦਯੋਗ ਡੀਜ਼ਲ ਦੀਆਂ ਜ਼ਰੂਰਤਾਂ ਬਾਰੇ ਸੰਦੇਸ਼ ਦੇ ਸਕਦਾ ਹੈ ਅਤੇ ਕੰਪਨੀ ਵੱਲੋਂ ਡਿਲੀਵਰੀ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 200 ਲੀਟਰ ਤੋਂ 1000 ਲੀਟਰ ਤੱਕ 1.50 ਰੁਪਏ ਪ੍ਰਤੀ ਲੀਟਰ, 1000 ਤੋਂ 2000 ਲੀਟਰ ਤੋਂ ਉੱਪਰ ਤੱਕ 2.25 ਰੁਪਏ ਪ੍ਰਤੀ ਲੀਟਰ ਅਤੇ 2000 ਲੀਟਰ ਤੋਂ ਵੱਧ ਤੱਕ 2.50 ਰੁਪਏ ਪ੍ਰਤੀ ਲੀਟਰ ਦੀ ਛੋਟ ਮਿਲੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਉਦਯੋਗਿਕ ਇਕਾਈਆਂ ਦੇ ਲਾਭ ਲਈ ਸਮੇਂ ਸਿਰ ਹੋਰ ਵੀ ਕਈ ਕਦਮ ਚੁੱਕੇ ਜਾਣਗੇ। ਪਾਹਵਾ ਨੇ ਜਥੇਬੰਦੀ ਦੀ ਇਸ ਨਿਵੇਕਲੀ ਪਹਿਲਕਦਮੀ ਲਈ ਡੀ.ਐੱਸ. ਚਾਵਲਾ ਅਤੇ ਸਾਥੀਆਂ ਦਾ ਧੰਨਵਾਦ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All