ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਫਰਵਰੀ
ਵੱਖ-ਵੱਖ ਥਾਵਾਂ ’ਤੇ ਅਣਪਛਾਤੇ ਨੌਜਵਾਨ ਚੋਰੀਆਂ ਕਰਕੇ ਨਕਦੀ ਅਤੇ ਹੋਰ ਸਾਮਾਨ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ ਪੰਜ ਦੇ ਇਲਾਕੇ ਰੇਲਵੇ ਕਲੋਨੀ ਬੱਸ ਸਟੈਂਡ ਦੇ ਇਕ ਕੁਆਰਟਰ ਦੇ ਤਾਲੇ ਤੋੜਕੇ ਨਾਮਲੂਮ ਵਿਅਕਤੀ ਨੇ ਲੈਪਟਾਪ ਤੇ ਹੋਰ ਸਾਮਾਨ ਚੋਰੀ ਕਰ ਲਿਆ। ਪ੍ਰਮੋਦ ਕੁਮਾਰ ਨੇ ਦੱਸਿਆ ਉਹ ਕੁਆਰਟਰ ਨੂੰ ਤਾਲਾ ਲਗਾ ਕੇ ਰੋਟੀ ਖਾਣ ਗਿਆ ਸੀ ਜਦੋਂ ਕੁਝ ਸਮੇਂ ਬਾਅਦ ਉਹ ਵਾਪਸ ਆਇਆ ਤਾਂ ਕੁਆਰਟਰ ਦਾ ਤਾਲਾ ਟੁੱਟਿਆ ਹੋਇਆ ਸੀ। ਇਕ ਹੋਰ ਮਾਮਲੇ ਵਿੱਚ ਥਾਣਾ ਡੇਹਲੋਂ ਦੇ ਇਲਾਕੇ ’ਚੋਂ ਅਣਪਛਾਤੇ ਵਿਅਕਤੀ ਨਕਦੀ ਅਤੇ ਦਵਾਈਆਂ ਚੋਰੀ ਕਰਕੇ ਲੈ ਗਏ ਹਨ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਗੁਰੂ ਨਾਨਕ ਨਗਰ ਸੂਆ ਰੋਡ ’ਤੇ ਦੁਕਾਨ ਹੈ, ਜਿਸ ਵਿੱਚੋਂ 25 ਹਜ਼ਾਰ ਤੇ ਦਵਾਈਆਂ ਚੋਰੀ ਹੋ ਗਈਆਂ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।