ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 11 ਜਨਵਰੀ
ਥਾਣਾ ਦਾਖਾ ਅਧੀਨ ਪੈਂਦੇ ਪਿੰਡ ਰਕਬਾ ਦੇ ਇਕ ਧਾਰਮਿਕ ਡੇਰੇ ਵਿਚ ਬੀਤੀ ਰਾਤ ਨੂੰ ਅੱਧੀ ਦਰਜਨ ਤੋਂ ਵਧੇਰੇ ਲੁਟੇਰਿਆਂ ਨੇ ਸੇਵਾਦਾਰਾਂ ਦੀ ਕੁੱਟਮਾਰ ਕਰਨ ਉਪਰੰਤ ਕੁਝ ਰਕਮ ਅਤੇ ਚਾਰ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ। ਜਾਂਚ ਅਫ਼ਸਰ ਥਾਣੇਦਾਰ ਹਮੀਰ ਸਿੰਘ ਅਨੁਸਾਰ ਪਿੰਡ ਰਕਬਾ ਵਿਚ ਭੂਰੀ ਵਾਲੇ ਸੰਤਾਂ ਦੇ ਆਸ਼ਰਮ ਦੇ ਸੇਵਾਦਾਰ ਲੇਖ ਰਾਜ ਵਾਸੀ ਮੁੰਡੀਆਂ ਕਲਾਂ ਨੇ ਦੱਸਿਆ ਹੈ ਕਿ ਤੜਕਸਾਰ 6-7 ਅਣਪਛਾਤੇ ਵਿਅਕਤੀ ਡੇਰੇ ਵਿਚ ਜਬਰਦਸਤੀ ਆਏ ਤੇ ਲੁਟੇਰਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਕੁਝ ਨਕਦੀ ਅਤੇ ਚਾਰ ਮੋਬਾਈਲ ਫ਼ੋਨ ਲੁੱਟ ਕੇ ਲੈ ਗਏ। ਸੇਵਾਦਾਰਾਂ ਨੇ ਇਹ ਵੀ ਦੱਸਿਆ ਕਿ ਲੁਟੇਰੇ ਜਾਣ ਲੱਗੇ ਉਨ੍ਹਾਂ ਨੂੰ ਕਮਰੇ ਵਿਚ ਬੰਨ੍ਹ ਕੇ ਫ਼ਰਾਰ ਹੋ ਗਏ ਹਨ।