ਲੁਧਿਆਣਾ: ਸਮਰਾਲਾ ਦੇ ਪਿੰਡ ਪਵਾਤ ਦੀ ਸਰਕਾਰੀ ਗਊਸ਼ਾਲਾ ਵਿਚ ਨਗਰ ਨਿਗਮ ਵੱਲੋਂ ਵਿੱਤੀ ਸਹਾਇਤਾ ਰਾਹੀਂ ਨਵੇਂ ਬਣੇ ਸ਼ੈੱਡ ਦਾ ਉਦਘਾਟਨ ਮੇਅਰ ਬਲਕਾਰ ਸਿੰਘ ਸੰਧੂ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕੀਤਾ। ਸ੍ਰੀ ਸੱਭਰਵਾਲ ਨੇ ਦੱਸਿਆ ਕਿ ਨਿਗਮ 150 ਗਾਵਾਂ ਨੂੰ ਸ਼ਹਿਰ ਵਿੱਚੋਂ ਇਸ ਗਊਸ਼ਾਲਾ ਵਿਚ ਭੇਜੇਗੀ ਤੇ ਇਨ੍ਹਾਂ ਦਾ ਖ਼ਰਚਾ ਵੀ ਨਿਗਮ ਵੱਲੋਂ ਕੀਤਾ ਜਾਵੇਗਾ। ਮੇਅਰ ਸੰਧੂ ਅਤੇ ਪ੍ਰਦੀਪ ਸੱਭਰਵਾਲ ਵੱਲੋਂ ਵੈਟਰਨਰੀ ਸਰਵਿਸਿਜ਼-ਹੈਲਥ ਸਾਖ਼ਾ ਨਗਰ ਨਿਗਮ ਨੂੰ ਤੁਰੰਤ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਭੇਜਣ ਦੀ ਹਦਾਇਤੀ ਕੀਤੀ। ਰਿਸ਼ੀ ਨਗਰ, ਰਮਨ ਇਨਕਲੇਵ ਹੈਬੋਵਾਲ ਤੋਂ ਪਸ਼ੂ ਚੁੱਕ ਕੇ ਗੋਬਿੰਦ ਗੋਧਾਮ ਪ੍ਰਤਾਪ ਸਿੰਘ ਵਾਲਾ ਤੇ ਸਰਕਾਰੀ ਗਊਸ਼ਾਲਾ ਬੁਰਜ਼ ਪਵਾਤ ਭੇਜੇ ਗਏ।
-ਟਨਸ