ਸੁਰਿੰਦਰ ਡਾਵਰ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ

ਸੁਰਿੰਦਰ ਡਾਵਰ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ

ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਕਾਂਗਰਸੀ ਉਮੀਦਵਾਰ ਸੁਰਿੰਦਰ ਕੁਮਾਰ ਡਾਵਰ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜਨਵਰੀ

ਇੱਥੋਂ ਦੇ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੁਮਾਰ ਡਾਵਰ ਨੇ ਅੱਜ ਆਪਣੇ ਹਲਕੇ ਦੇ ਨੀਲਾ ਝੰਡਾ ਗੁਰਦੁਆਰਾ ਰੋਡ ’ਤੇ ਚੋਣਾਂ ਲਈ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ। ਇੱਥੇ ਵੱਡੀ ਗਿਣਤੀ ਵਿੱਚ ਪੁੱਜੇ ਕਾਂਗਰਸੀ ਆਗੂ ਤੇ ਲੋਕਾਂ ਨੇ ਡਾਵਰ ਨੂੰ ਸਮਰਥਣ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਕਾਂਗਰਸੀ ਉਮੀਦਵਾਰ ਡਾਵਰ ਨੇ ਇਲਾਕੇ ਵਿੱਚ ਕਈ ਛੋਟੀਆਂ-ਛੋਟੀਆਂ ਮੀਟਿੰਗਾਂ ਕੀਤੀਆਂ ਤੇ ਡੋਰ ਟੂ ਡੋਰ ਪ੍ਰਚਾਰ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਰਿੰਦਰ ਡਾਵਰ ਨੇ ਦੱਸਿਆ ਕਿ ਲੋਕ 10 ਸਾਲਾਂ ਤੋਂ ਉਨ੍ਹਾਂ ’ਤੇ ਭਰੋਸਾ ਕਰਕੇ ਇਸ ਇਲਾਕੇ ਵਿੱਚੋਂ ਜਿਤਾਉਂਦੇ ਆ ਰਹੇ ਹਨ। ਅੱਜ ਵੀ ਲੋਕਾਂ ਦਾ ਪਹਿਲਾਂ ਵਾਂਗ ਹੀ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਲਾਕੇ ਵਿੱਚ ਮਿਨੀ ਰੋਜ਼ ਗਾਰਡਨ, ਨਾਲੇ ਨੂੰ ਢੱਕਣ ਦਾ ਪ੍ਰਾਜੈਕਟ, ਕਈ ਵੱਡੇ ਪਾਰਕ, ਸੜਕਾਂ, ਸੀਵਰੇਜ, ਸਮਾਰਟ ਸਕੂਲ ਵਰਗੇ ਹੋਰ ਕਈ ਵੱਡੇ ਪ੍ਰਾਜੈਕਟ ਪੂਰੇ ਕਰਵਾਏ ਹਨ। ਹੁਣ ਉਨ੍ਹਾਂ ਦਾ ਟੀਚਾ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਵਾਉਣਾ ਹੈ, ਨਾਲ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜੋ ਛੋਟੀਆਂ-ਛੋਟੀਆਂ ਮੁਸ਼ਕਲਾਂ ਹਨ, ਉਨ੍ਹਾਂ ਨੂੰ ਵੀ ਉਹ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਹਰ ਬਜ਼ੁਰਗ ਨੂੰ ਉਹ ਪੈਨਸ਼ਨ ਦਿਵਾਉਂਦੇ ਰਹੇ ਹਨ, ਨਾਲ ਹੀ ਕੱਚੇ ਮਕਾਨ ਵਾਲੇ ਲੋਕਾਂ ਨੂੰ 12 ਹਜ਼ਾਰ ਤੇ 30 ਹਜ਼ਾਰ ਰੁਪਏ ਤੱਕ ਦੇ ਚੈੱਕ ਵੀ ਦਿੱਤੇ ਗਏ ਹਨ। ਇਸ ਮੌਕੇ ’ਤੇ ਹਲਕੇ ਦੇ ਸਾਰੇ ਕਾਂਗਰਸੀ ਕੌਂਸਲਰ ਤੇ ਵੱਡੇ ਆਗੂ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All