ਪੱਤਰ ਪ੍ਰੇਰਕ
ਮਾਛੀਵਾੜਾ, 11 ਅਕਤੂਬਰ
ਨੇੜਲੇ ਪਿੰਡ ਬੁੱਲੇਵਾਲ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛਿੰਝ ਕਮੇਟੀ ਵੱਲੋਂ 7ਵਾਂ ਦੰਗਲ ਮੇਲਾ ਕਰਵਾਇਆ ਗਿਆ। ਇਸ ਦੰਗਲ ਵਿੱਚ 150 ਤੋਂ ਵੱਧ ਕੁਸ਼ਤੀਆਂ ਹੋਈਆਂ। ਸਾਬਕਾ ਸਰਪੰਚ ਦਲਜੀਤ ਸਿੰਘ ਬੁੱਲੇਵਾਲ, ਪ੍ਰਧਾਨ ਜਸਵੰਤ ਸਿੰਘ ਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਤੇ ਰੋਜ਼ੀ ਕਪੂਰਥਲਾ ਵਿਚਕਾਰ ਅੱਧਾ ਘੰਟਾ ਚੱਲੀ ਜੋ ਕਿ ਬਰਾਬਰ ਰਹੀ। ਝੰਡੀ ਦੀ ਦੂਜੀ ਕੁਸ਼ਤੀ ਬਾਬਾ ਵਿਵੇਕ ਫਲਾਹੀ ਤੇ ਜੱਸਾ ਉਟਾਲਾਂ ਵਿਚਕਾਰ ਬਰਾਬਰ ਰਹੀ। ਵਿਸ਼ੇਸ਼ ਤੌਰ ’ਤੇ ਕਰਵਾਈ ਗਈ ਹਰਮਨ ਖੰਨਾ ਤੇ ਬਲਜਿੰਦਰ ਬੁੱਲੇਵਾਲ ਦੀ ਕੁਸ਼ਤੀ ਵੀ ਬਰਾਬਰ ਰਹੀ। ਜੇਤੂ ਪਹਿਲਵਾਨਾਂ ਨੂੰ ਮੁੱਖ ਮਹਿਮਾਨ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ ਤੇ ਪ੍ਰਬੰਧਕ ਕਮੇਟੀ ਦੇ ਨੰਬਰਦਾਰ ਅਵਤਾਰ ਸਿੰਘ ਨੇ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਚਰਨਜੀਤ ਲੱਖੋਵਾਲ, ਕਰਨੈਲ ਸੈਣੀ ਮੌਜੂਦ ਸਨ।