ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਦਸੰਬਰ
ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿੱਚ ਅੱਜ ਕਿਤਾਬਾਂ ਦਾ ਮਹੱਤਵ, ਗਿਆਨ ਦੀ ਸ਼ਕਤੀ ਅਤੇ ਲਾਇਬ੍ਰੇਰੀ ਦੀ ਮਹੱਤਤਾ ਵਿਸ਼ਿਆਂ ’ਤੇ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ ਹੇਠ ਬੀਬੀ ਹਰਿਪ੍ਰਕਾਸ਼ ਕੌਰ ਲਾਇਬ੍ਰੇਰੀ ਅਤੇ ਪੋਸਟ ਗਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਜਮਾਤਾਂ ਦੀਆਂ 19 ਵਿਦਿਆਰਥਣਾਂ ਨੇ ਭਾਗ ਲਿਆ। ਪੋਸਟਰ ਮੇਕਿੰਗ ਮੁਕਾਬਲੇ ’ਚ ਬੀਕਾਮ ਭਾਗ ਪਹਿਲਾ ਦੀ ਹੁਸਨਪ੍ਰੀਤ ਕੌਰ ਨੇ ਪਹਿਲਾ, ਬੀਐੱਡ ਭਾਗ ਦੂਜਾ ਦੀ ਜੋਤਿਕਾ ਗੋਇਲ ਨੇ ਦੂਜਾ, ਬੀਕਾਮ ਭਾਗ ਪਹਿਲਾ ਦੀ ਇਸ਼ਮੀਤ ਕੌਰ ਨੇ ਤੀਜਾ ਅਤੇ ਬੀਕਾਮ ਦੂਜਾ ਦੀ ਮਨਪ੍ਰੀਤ ਕੌਰ ਹੌਸਲਾ ਅਫ਼ਜਾਈ ਇਨਾਮ ਹਾਸਲ ਕੀਤਾ। ਸਲੋਗਨ ਲਿਖਣ ’ਚ ਬੀਕਾਮ ਭਾਗ ਤੀਜਾ ਦੀ ਅਮਨਜੋਤ ਕੌਰ ਪਹਿਲੇ, ਬੀਏਭਾਗ ਦੂਸਰੇ ਦੀ ਪ੍ਰਭਜੋਤ ਕੌਰ ਦੂਜੇ ਅਤੇ ਬੀਏ ਭਾਗ ਦੂਸਰੇ ਦੀ ਨਵਦੀਪ ਕੌਰ ਤੀਜੇ ਸਥਾਨ ’ਤੇ ਰਹੀ। ਪ੍ਰਿੰਸੀਪਲ ਡਾ. ਹੁੰਦਲ ਜੀ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਸਮਾਜ ਸ਼ਾਸਤਰ ਵਿਭਾਗ ਨੇ ਵੱਖਰੇ ਤੌਰ ’ਤੇ ਆਰਟ ਐਂਡ ਕਰਾਫਟ ਮੁਕਾਬਲੇ ਕਰਵਾਏ। ਇਸ ’ਚ ਉਪ-ਵਿਸ਼ੇ ਜੰਗਲਾਂ ਦੀ ਕਟਾਈ, ਗਲੋਬਲ ਵਾਰਮਿੰਗ, ਪ੍ਰਦੂਸ਼ਣ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਪੋਸਟਰ ਬਣਾਉਣ, ਮਹਿੰਦੀ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਜਮਾਤਾਂ ਦੀਆਂ 40 ਵਿਦਿਆਰਥਣਾਂ ਨੇ ਭਾਗ ਲਿਆ। ਪੋਸਟਰ ਬਣਾਉਣ ’ਚ ਬੀਕਾਮ ਭਾਗ ਦੂਜਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਪਹਿਲਾ, ਬੀਐੱਸਸੀ ਭਾਗ ਪਹਿਲਾ ਦੀ ਪ੍ਰਭਦੀਪ ਕੌਰ ਨੇ ਦੂਜਾ, ਬੀਐੱਡ ਭਾਗ ਦੂਜਾ ਦੀ ਜੋਤਿਕਾ ਗੋਇਲ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਸ਼ਰੀਆ ਗੁਪਤਾ ਨੇ ਹੌਸਲਾ ਅਫਜਾਈ ਇਨਾਮ ਹਾਸਲ ਕੀਤਾ। ਮਹਿੰਦੀ ਮੁਕਾਬਲੇ ’ਚ ਬੀਏ ਭਾਗ ਪਹਿਲਾ ਦੀ ਸਿੰਮੀ ਰਿਹਾਨ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਅਤੇ ਸਿਮਰਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ’ਚ ਰਵਿੰਦਰ ਕੌਰ ਪਹਿਲੇ, ਅਮਨਜੋਤ ਕੌਰ ਦੂਜੇ ਤੇ ਪ੍ਰਭਜੋਤ ਕੌਰ ਤੀਜੇ ਸਥਾਨ ’ਤੇ ਰਹੀ।