ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 8 ਮਈ
ਪਿੰਡ ਸਰਾਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚੇ ਵੱਲੋਂ ਭੁੱਖ ਹੜਤਾਲ 77ਵੇਂ ਦਿਨ ਵੀ ਜਾਰੀ ਰਹੀ। ਬਾਬਾ ਭੁਪਿੰਦਰ ਸਿੰਘ ਭਨੋਹੜ, ਨੰਬਰਦਾਰ ਕੁਲਦੀਪ ਸਿੰਘ ਭਨੋਹੜ, ਪੰਚ ਸੁਰਜੀਤ ਸਿੰਘ ਭਨੋਹੜ, ਹਾਕਮ ਸਿੰਘ ਭਨੋਹੜ, ਢਾਡੀ ਦਵਿੰਦਰ ਸਿੰਘ ਭਨੋਹੜ ਸਮੇਤ ਦੇਵ ਸਰਾਭਾ ਅੱਜ ਭੁੱਖ ਹੜਤਾਲ ’ਤੇ ਬੈਠੇ।
ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸਰਕਾਰਾਂ ਸਾਡੀਆਂ ਅਪੀਲਾਂ-ਦਲੀਲਾਂ ਨੂੰ ਅਣਸੁਣਿਆ ਕਰ ਰਹੀਆਂ ਹਨ, ਪਰ ਰਾਜਨੀਤੀ ਦੀ ਇਹ ਮਾੜੀ ਖੇਡ ਬਹੁਤ ਸਮਾਂ ਸਫਲ ਨਹੀਂ ਹੋ ਸਕਦੀ। ਉਨ੍ਹਾਂ ਸਿੱਖ ਭਾਈਚਾਰੇ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦੀ ਦਾ ਸੁਨੇਹਾ ਦਿੱਤਾ।