ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਕਤੂਬਰ
ਥਾਣਾ ਡਵੀਜਨ ਨੰਬਰ 8 ਦੀ ਪੁਲੀਸ ਵੱਲੋਂ ਹੋਟਲ ਮੈਨੇਜਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਬਾਰੇ ਹਰੀਸ਼ ਢੰਡ ਵਾਸੀ ਰਾਜਪੁਰਾ ਰੋਡ ਸਿਵਲ ਲਾਈਨ ਨੇ ਦੱਸਿਆ ਕਿ ਧਰਮਿੰਦਰ ਗੁਪਤਾ ਵਾਸੀ ਨਿਰਮਲਾ ਛਾਉਣੀ ਹਰਿਦੁਆਰ (ਉਤਰਾਖੰਡ) ਹੋਟਲ ਹਾਈ ਲੈਂਡ ਨੇੜੇ ਵਿਵੇਕ ਨਗਰ ਸਿਵਲ ਲਾਈਨ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ, ਜੋ ਉਸ ਦੇ ਬੈਂਕ ਖਾਤਿਆਂ ਵਿੱਚੋਂ ਕੁੱਲ 2,86,373 ਰੁਪਏ ਅਤੇ ਹੋਟਲ ਦੇ ਗੱਲੇ ਵਿੱਚੋਂ 98,500 ਰੁਪਏ ਦੀ ਨਗਦੀ ਚੋਰੀ ਕਰ ਕੇ ਫਰਾਰ ਹੋ ਗਿਆ। ਥਾਣੇਦਾਰ ਦਰਸ਼ਨ ਕੁਮਾਰ ਨੇ ਦੱਸਿਆ ਕਿ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।