ਪੱਤਰ ਪ੍ਰੇਰਕ
ਜਗਰਾਉਂ, 1 ਅਪਰੈਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਿੰਗ ਕਮੇਟੀ ’ਚ ਵਿਧਾਨ ਸਭਾ ਹਲਕਾ ਜਗਰਾਉਂ ਦੇ ਦੋ ਮੈਂਬਰਾਂ ਨੂੰ ਨਾਮਜ਼ਦ ਕਰਨ ’ਤੇ ਇਲਾਕੇ ਭਰ ਦੇ ਅਕਾਲੀ ਬਾਗੋ-ਬਾਗ ਹਨ। ਦੋਵਾਂ ਆਗੂਆਂ ਦੇ ਸਨਮਾਨ ਲਈ ਹਲਕੇ ਭਰ ’ਚ ਕਈ ਪ੍ਰੋਗਰਾਮ ਉਲੀਕੇ ਗਏ। ਸ਼ਹਿਰ ਵਾਸੀਆਂ ਨੇ ਯੂਥ ਆਗੂ ਕੰਵਲਜੀਤ ਸਿੰਘ ਮੱਲਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਬੌਬੀ, ਭਾਈ ਗੁਰਚਰਨ ਸਿੰਘ ਗਰੇਵਾਲ (ਦਿਹਾਤੀ) ਪ੍ਰਧਾਨ ਦੀ ਅਗਵਾਈ ਹੇਠ ਪ੍ਰੋਗਰਾਮ ਰੱਖਿਆ ਗਿਆ। ਦੋਵਾਂ ਆਗੂਆਂ ਨੂੰ ਸਨਮਾਨਿਤ ਕਰਨ ਵਾਲੀਆਂ ਜਥੇਬੰਦੀਆਂ ’ਚ ਸਮਾਜ ਸੇਵਾ, ਧਾਰਮਿਕ, ਚੈਰੀਟੇਬਲ ਤੋਂ ਇਲਾਵਾ ਦਰਜਨ ਦੇ ਕਰੀਬ ਵੱਖ-ਵੱਖ ਵਪਾਰੀ ਸੰਗਠਨਾਂ ਨੇ ਭਾਗ ਲਿਆ। ਸਮਾਗਮ ਦੌਰਾਨ ਬੁਲਾਰਿਆਂ ਜਿਨ੍ਹਾਂ ’ਚ ਚਰਨਜੀਤ ਸਿੰਘ ਸਰਨਾ, ਇਸ਼ਟਪ੍ਰੀਤ ਸਿੰਘ, ਬਲਵਿੰਦਰ ਸਿੰਘ ਮੱਕੜ, ਭੁਪਿੰਦਰ ਸਿੰਘ ਮੁਰਲੀ ਨੇ ਦੋਵਾਂ ਆਗੂਆਂ ਵੱਲੋਂ ਸਮਾਜ ਸੁਧਾਰਕ ਕੰਮਾਂ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਅੰਤ ’ਚ ਭਾਗ ਸਿੰਘ ਮੱਲਾ, ਐੱਸਆਰ ਕਲੇਰ ਨੇ ਜ਼ਿੰੰਦਗੀ ਭਰ ਲੋਕ ਸੇਵਾ ਨੂੰ ਸਮਰਪਿਤ ਰਹਿਣ ਦਾ ਭਰੋਸਾ ਦਿੱਤਾ।