ਸ਼ਹੀਦ ਭਗਤ ਸਿੰਘ ਬਰੇਵਰੀ ਐਵਾਰਡ ਨਾਲ ਸਨਮਾਨ

ਸ਼ਹੀਦ ਭਗਤ ਸਿੰਘ ਬਰੇਵਰੀ ਐਵਾਰਡ ਨਾਲ ਸਨਮਾਨ

ਸਨਮਾਨਿਤ ਸਖ਼ਸ਼ੀਅਤਾਂ ਨਾਲ ਪ੍ਰਬੰਧਕ। -ਫੋਟੋ: ਗੁਰਿੰਦਰ ਸਿੰਘ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਅਗਸਤ

ਇੰਟਰਨੈਸ਼ਨਲ ਹਿਊਮਨ ਰਾਈਟਸ ਕੌਂਸਲ ਵਲੋਂ ਕੀਤੇ ਵਿਸ਼ੇਸ਼ ਸਮਾਗਮ ਵਿੱਚ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਕਈ ਸ਼ਖ਼ਸੀਅਤਾਂ ਨੂੰ ਸ਼ਹੀਦ ਭਗਤ ਸਿੰਘ ਬਰੇਵਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਇੰਟਰਨੈਸ਼ਨਲ ਹਿਊਮਨ ਰਾਈਟਸ ਕੌਂਸਲ ਪੰਜਾਬ ਦੇ ਪ੍ਰਧਾਨ ਅਭਿਸ਼ੇਕ ਭੱਟੀ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੇ ਸੇਵਾ ਦੇ ਸਕੰਲਪ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੀਆਂ ਸੰਸਥਾਵਾਂ, ਸੁਸਾਇਟੀਆਂ ਤੇ ਵਿਅਕਤੀ ਸਮਾਜ ਲਈ ਇੱਕ ਚਾਨਣ ਮੁਨਾਰਾ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਫੈਲੀ ਕਰੋਨਾ ਬਿਮਾਰੀ ਦੇ ਬਿਪਤਾ ਸਮੇਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਲੰਗਰ, ਸੁੱਕਾ ਰਾਸ਼ਨ, ਮਾਸਕ ਅਤੇ ਸਨੈਟਾਈਜ਼ਰ ਆਦਿ ਨਿਸ਼ਕਾਮ ਰੂਪ ਵਿੱਚ ਵੰਡਣ ਦੀ ਜੋ ਸੇਵਾ ਇਨ੍ਹਾਂ ਵੱਲੋਂ ਕੀਤੀ ਗਈ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ। ਉਨ੍ਹਾਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਹੀਦ ਭਗਤ ਸਿੰਘ ਬਰੇਵਰੀ ਐਵਾਰਡ, ਸਨਮਾਨ ਨਾਸ਼ਾਨੀ ਅਤੇ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਨਿਮਾਣਾ ਨੇ ਅਭਿਸ਼ੇਕ ਭੱਟੀ ਦਾ ਧੰਨਵਾਦ ਕੀਤਾ। ਇਸ ਸਮੇਂ ਗੁਰਮੀਤ ਸਿੰਘ, ਤਨਜੀਤ ਸਿੰਘ, ਰਸ਼ਪਾਲ ਸਿੰਘ ਮਿਟੀ, ਅਮ੍ਰਿਤਪਾਲ ਸਿੰਘ, ਵੀਰ ਲਕਸ਼ਮਣ ਸਿੰਘ ਖਾਲਸਾ, ਬਲਬੀਰ ਸਿੰਘ ਛਤਵਾਲ, ਗੁਰਮੀਤ ਸਿੰਘ ਉਬਰਾਏ, ਬੀਬੀ ਸੁਖਵਿੰਦਰ ਕੌਰ ਸੁਖੀ, ਬੀਬੀ ਨਰਿੰਦਰ ਕੌਰ, ਨਰੇਸ਼ ਘਈ, ਗੁਰਪ੍ਰੀਤ ਸਿੰਘ ਬੇਦੀ, ਸੁਰਿੰਦਰ ਪਾਲ ਸਿੰਘ ਚਾਵਲਾ, ਮੋਹਨ ਸਿੰਘ ਸਚਦੇਵਾ, ਜਗਵੀਰ ਸਿੰਘ, ਕੁਲਜੀਤ ਸਿੰਘ, ਚੇਤਨ ਖੰਨਾ, ਦਵਿੰਦਰ ਸਿੰਘ ਹਲਵਾਈ ਆਦਿ ਨੂੰ ਸਨਮਾਨਿਤ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All