ਲੁਧਿਆਣਾ: ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਲੁਧਿਆਣਾ ਦਾ ਨਾਮ ਇੱਕ ਵਾਰ ਫੇਰ ਅੱਜ ਰੋਸ਼ਨ ਹੋਇਆ, ਜਦੋਂ ਸਕੂਲ ਦੇ ਐੱਨਸੀਸੀ ਇੰਚਾਰਜ ਏਐਨਓ ਫਸਟ ਅਫ਼ਸਰ ਪਰਮਬੀਰ ਸਿੰਘ ਨੂੰ ਨੰਬਰ 4 ਪੰਜਾਬ ਏਅਰ ਸਕਾਡਰਨ ਐੱਨਸੀਸੀ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਐੱਨਸੀਸੀ ਏਅਰ ਵਿੰਗ ਵੱਲੋਂ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਏ ਸੀ ਸੇਠੀ ਦੁਆਰਾ ਸਕੂਲ ਦੇ ਏ ਐੱਨ ਓ ਫਸਟ ਅਫ਼ਸਰ ਪਰਮਬੀਰ ਸਿੰਘ ਨੂੰ ਸਾਲ 2020-21 ਵਿੱਚ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਕੈਪਟਨ ਸੇਠੀ ਨੇ ਦੱਸਿਆ ਕਿ 2012 ਦਸੰਬਰ ਤੋਂ ਪਰਮਬੀਰ ਸਿੰਘ ਬਤੌਰ ਥਰਡ ਆਫ਼ੀਸਰ ਦੇ ਤੌਰ ਤੇ ਏਅਰ ਵਿੰਗ ਲਈ ਸਕੂਲ ਵੱਲੋਂ ਸੇਵਾਵਾਂ ਨਿਭਾ ਰਹੇ ਹਨ। -ਖੇਤਰੀ ਪ੍ਰਤੀਨਿਧ