ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 22 ਜੁਲਾਈ
ਇੱਥੇ ਹੀਰੋ ਕੰਪਨੀ ਦੇ ਪ੍ਰਮੁੱਖ ਸ਼ੋਅ-ਰੂਮ ਏ.ਐੱਸ.ਆਟੋਮੋਬਾਈਲ ’ਚ ਨਵਾਂ ਮੋਟਰਸਾਈਕਲ ਐਕਸਟ੍ਰੀਮ 160 ਲਾਂਚ ਕੀਤਾ ਗਿਆ।
ਮੋਟਰਸਾਈਕਲ ਦੀਆਂ ਖੂਬੀਆਂ ਤੋਂ ਜਾਣੂ ਕਰਵਾਉਂਦੇ ਹੋਏ ਏ.ਐਸ.ਆਟੋਮੋਬਾਈਲ ਦੇ ਐੱਮ.ਡੀ. ਗੁਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੰਪਨੀ ਨੇ ਨੌਜਵਾਨ ਵਰਗ ਦੀ ਪਸੰਦ ਨੂੰ ਧਿਆਨ ’ਚ ਰੱਖਦੇ ਹੋਏ ਬਹੁਤ ਹੀ ਆਕਰਸ਼ਕ ਡਿਜ਼ਾਈਨ ’ਚ 163 ਸੀਸੀ ਇੰਜਣ ਨਾਲ ਲੈਸ ਇਹ ਮੋਟਰਸਾਈਕਲ ਬਾਜ਼ਾਰ ’ਚ ਉਤਾਰਿਆ ਹੈ। ਅਜੋਕੇ ਸਮੇਂ ਨੂੰ ਧਿਆਨ ’ਚ ਰੱਖਦਿਆਂ ਇਸ ਨੂੰ ਐੱਲਸੀਡੀ ਡਿਸਪਲੇ, ਬੀਐੱਸ-6 ਮਾਡਲ, ਹੈਂਡਲੈਂਪ ਮੋਨੋਸ਼ਾਕ ਅਬਜ਼ਰਵਰ ਐਂਟੀ ਲਾਕ ਬ੍ਰੇਕ ਤਕਨੀਕ ਨਾਲ ਲੈਸ ਕੀਤਾ ਗਿਆ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਹੀਰੋ ਕੰਪਨੀ ਸਥਾਪਤ ਕੰਪਨੀ ਹੈ ਜਿਸਨੇ ਮੰਦੀ ਦੇ ਬਾਵਜੂਦ ਜੂਨ ਮਹੀਨੇ ’ਚ 4,75,000 ਮੋਟਰਸਾਈਕਲ ਬਣਾ ਕੇ ਦੁਨੀਆਂ ’ਚ ਆਪਣੀ ਹੋਂਦ ਦਾ ਲੋਹਾ ਮਨਾਇਆ ਸੀ।