ਸੰਤੋਖ ਗਿੱਲ
ਗੁਰੂਸਰ ਸੁਧਾਰ, 3 ਦਸੰਬਰ
ਪੰਜਾਬ ਦੀ ਲੋਕ ਵਿਰਾਸਤ ਨੂੰ ਸਾਂਭਣ ਦੇ ਹੋਕੇ ਨਾਲ ਪੰਜਾਬ ਯੂਨੀਵਰਸਿਟੀ ਦੇ ਮੋਗਾ-ਫ਼ਿਰੋਜ਼ਪੁਰ ਜ਼ੋਨ-ਏ ਦਾ ਯੁਵਕ ਅਤੇ ਵਿਰਾਸਤੀ ਮੇਲਾ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਪੰਜਵੇਂ ਅਤੇ ਅੰਤਿਮ ਦਿਨ ਪੰਜਾਬੀ ਲੋਕ ਨਾਚ, ਪ੍ਰਸ਼ਨੋਤਰੀ ਅਤੇ ਵਿਰਾਸਤੀ ਪ੍ਰਸ਼ਨੋਤਰੀ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਹਲਕਾ ਗਿੱਲ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੁਲਦੀਪ ਸਿੰਘ ਵੈਦ ਅਤੇ ਕਾਮਿਲ ਬੋਪਾਰਾਏ ਵੱਲੋਂ ਕਾਲਜ ਨੂੰ 11-11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਵੀ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਅਵਿਨਾਸ਼ ਕੌਰ ਨੇ ਮੁੱਖ ਮਹਿਮਾਨ ਸਮੇਤ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਟੀਮ ਇੰਚਾਰਜ ਅਧਿਆਪਕਾਂ ਦਾ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਪ੍ਰਬੰਧਕੀ ਸਕੱਤਰ ਡਾ. ਸੁਰਿੰਦਰ ਮੋਹਨ ਦੀਪ ਅਤੇ ਕੰਟੀਨਜੈਂਟ ਇੰਚਾਰਜ ਪ੍ਰੋ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਲੇ ਦੀ ਓਵਰਆਲ ਟਰਾਫ਼ੀ ਬੀ.ਕੇ.ਐੱਸ ਕਾਲਜ ਮੁਹਾਰ ਦੇ ਹਿੱਸੇ ਆਈ ਹੈ ਅਤੇ ਭੰਗੜੇ ਵਿਚ ਵੀ ਪਹਿਲਾ ਸਥਾਨ ਬੀ.ਕੇ.ਐੱਸ.ਕਾਲਜ ਮੁਹਾਰ, ਜੀ.ਐੱਚ.ਜੀ.ਖ਼ਾਲਸਾ ਕਾਲਜ ਸੁਧਾਰ ਦੂਜਾ ਸਥਾਨ ਅਤੇ ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਤੀਜਾ ਸਥਾਨ ਨੇ ਹਾਸਲ ਕੀਤਾ। ਲੋਕ ਨਾਚ (ਲੜਕੀਆਂ) ਦੇ ਮੁਕਾਬਲੇ ਵਿਚ ਬੀ.ਕੇ.ਐੱਸ.ਕਾਲਜ ਮੁਹਾਰ ਨੇ ਪਹਿਲਾ ਅਤੇ ਜੀ.ਟੀ.ਬੀ ਨੈਸ਼ਨਲ ਕਾਲਜ ਦਾਖਾ ਨੇ ਦੂਜਾ ਸਥਾਨ ਹਾਸਲ ਕੀਤਾ। ਕੁਇਜ਼ ਵਿਚ ਜੀ.ਐੱਚ.ਜੀ. ਖ਼ਾਲਸਾ ਕਾਲਜ ਸੁਧਾਰ ਨੇ ਪਹਿਲਾ, ਸਾਇੰਸ ਕਾਲਜ ਜਗਰਾਉਂ ਨੇ ਦੂਜਾ ਅਤੇ ਜੀ.ਟੀ.ਬੀ ਨੈਸ਼ਨਲ ਕਾਲਜ ਦਾਖਾ ਨੇ ਤੀਜਾ ਸਥਾਨ ਹਾਸਲ ਕੀਤਾ। ਲੋਕ ਨਾਚ (ਲੜਕੇ) ਦੇ ਮੁਕਾਬਲੇ ਵਿਚ ਮੇਜ਼ਬਾਨ ਜੀ.ਐੱਨ ਕਾਲਜ ਨਾਰੰਗਵਾਲ ਨੇ ਪਹਿਲਾ, ਪੀ.ਯੂ.ਸੀ.ਸੀ ਨਿਹਾਲ ਸਿੰਘਵਾਲਾ ਨੇ ਦੂਜਾ ਅਤੇ ਆਰ.ਐੱਸ ਡੀ ਕਾਲਜ ਫ਼ਿਰੋਜ਼ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੇਲੇ ਇੰਚਾਰਜ ਪ੍ਰੋ. ਕੁਲਦੀਪ ਕੁਮਾਰ ਬੱਤਾ, ਕੈਂਪ ਕਮਾਡੈਂਟ ਡਾ. ਕਮਲਜੀਤ ਸਿੰਘ ਸੋਹੀ ਨੇ ਪ੍ਰਤੀਯੋਗੀਆਂ ਵੱਲੋਂ ਅਨੁਸ਼ਾਸਨ ਕਾਇਮ ਰੱਖਣ ਵਿਚ ਸਹਿਯੋਗ ਲਈ ਧੰਨਵਾਦ ਕੀਤਾ।