ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਗਲੋਬਲ ਹਸਪਤਾਲ ਭਾਰਤ ਦੇ ਸੀਨੀਅਰ ਕੋਰਡੋਲੋਜਿਸਟ ਡਾ. ਬਰਜੇਸ਼ ਬਾਧਨ ਨੇ ਦਿਲ ਰੋਗੀਆਂ ਨੂੰ ਕਿਹਾ ਹੈ ਕਿ ਉਹ ਕੋਵਿਡ -19 ਦੇ ਖਤਰੇ ਨੂੰ ਵੇਖਦਿਆਂ ਸਾਵਧਾਨੀਆਂ ਵਰਤਣ ਕਿਉਂਕਿ ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਵਰਤਣ ਤੇ ਕਰੋਨਾਵਾਇਰਸ ਉਨ੍ਹਾਂ ਨੂੰ ਜਲਦੀ ਆਪਣੀ ਲਪੇਟ ਵਿੱਚ ਲੈ ਲਵੇਗਾ। ਅੱਜ ਵਿਸ਼ਵ ਦਿਲ ਦਿਵਸ ਮੌਕੇ ਉਨ੍ਹਾਂ ਕਿਹਾ ਕਿ ਦਿਲ ਰੋਗੀਆਂ ਤੋਂ ਇਲਾਵਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਵੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕਿਹਾ ਕਿ ਇਸ ਭਿਆਨਕ ਬਿਮਾਰੀ ਦੇ ਕਹਿਰ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਲ ਰੋਗੀਆਂ ਨੂੰ ਬਿਹਤਰ ਜਾਗਰੂਕਤਾ ਰੱਖਣ ਅਤੇ ਦਿਲ ਦੀ ਉੱਤਮ ਦੇਖਭਾਲ ਲਈ ਅਜੋਕੇ ਸਮੇਂ ਵਿੱਚ ਭਾਰਤ ਅੰਦਰ ਉਪਲੱਬਧ ਬਹੁਤ ਸਾਰੀਆਂ ਅਤਿਆਧੁਨਿਕ ਤਕਨੀਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਲ ਰੋਗੀਆਂ ਲਈ ਇੰਟਰਾਵਸਕੁਲਰ ਅਲਟਰਾਸਾਉਂਡ (ਆਈਵੀਯੂਐਸ) ਦੇ ਦਿਸ਼ਾ ਨਿਰਦੇਸ਼ ਤਹਿਤ ਲਗਾਇਆ ਗਿਆ ਸਟੰਟ ਬਹੁਤ ਜ਼ਿਆਦਾ ਮੁਸ਼ਕਲ ਮਾਮਲਿਆਂ ਵਿੱਚ ਵੀ ਵਧੀਆ ਨਤੀਜਾ ਯਕੀਨੀ ਬਣਾਉਂਦਾ ਹੈ।