ਸਿਹਤ ਵਿਭਾਗ ਦਾ ਖਾਧ ਪਦਾਰਥਾਂ ਦੇ ਸਟੋਰ ’ਤੇ ਛਾਪਾ

ਸਿਹਤ ਵਿਭਾਗ ਦਾ ਖਾਧ ਪਦਾਰਥਾਂ ਦੇ ਸਟੋਰ ’ਤੇ ਛਾਪਾ

ਸਿਹਤ ਵਿਭਾਗ ਤੇ ਪੁਲੀਸ ਦੀ ਟੀਮ ਛਾਪੇ ਦੌਰਾਨ ਚੈਕਿੰਗ ਕਰਦੀ ਹੋਈ।

ਦੇਵਿੰਦਰ ਸਿੰਘ ਜੱਗੀ
ਪਾਇਲ, 27 ਅਕਤੂਬਰ
ਜ਼ਿਲ੍ਹਾ ਸਿਹਤ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਦੀ ਸਹਿਕਾਰੀ ਦੁੱਧ ਉਤਪਾਦਕ ਸੁਸਾਇਟੀ ਮਲੌਦ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਨਕਲੀ ਦੁੱਧ ਅਤੇ ਹੋਰ ਮਿਲਾਵਟੀ ਵਸਤਾਂ ਸਮੇਤ ਕਾਬੂ ਕਰਕੇ ਫੂਡ ਸੇਫਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਸਿਹਤ ਅਫਸਰ ਡਾ.ਰਾਜ਼ੇਸ ਗਰਗ, ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਅਤੇ ਐੱਸਐੱਚਓ ਮਲੌਦ ਕਰਨੈਲ ਸਿੰਘ ਨੇ ਪੁਲੀਸ ਪਾਰਟੀ ਨਾਲ ਛਾਪਾ ਮਾਰ ਕੇ ਭਾਰੀ ਮਾਤਰਾ ਵਿੱਚ 1700 ਲਿਟਰ ਦੁੱਧ, 9 ਟੀਨ ਰਿਫਾਇੰਡ ਤੇਲ, 3 ਬੋਰੀਆਂ ਬੇਕਿੰਗ ਪਾਊਡਰ ਅਤੇ ਹੋਰ 3 ਪੈਕਟ ਪਾਊਡਰ ਦੇ ਜ਼ਬਤ ਕੀਤੇ ਹਨ।

ਡੀਐੱਸਪੀ ਪਾਇਲ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਉੱਕਤ ਅਫਸਰਾਂ ਨੂੰ ਮਿਲੀ ਗੁਪਤ ਜਾਣਕਾਰੀ ਦੇ ਆਧਾਰ ’ਤੇ ਦੀ ਦੁੱਧ ਉੱਤਪਾਦਕ ਸੁਸਾਇਟੀ ਮਲੌਦ ਦੇ ਸਕੱਤਰ ਗੁਰਵਿੰਦਰ ਸਿੰਘ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਜਿਥੇ ਗੈਰ ਕਾਨੂੰਨੀ ਤਰੀਕੇ ਨਾਲ ਨਕਲੀ ਦੁੱਧ ਬਣਾਉਣ ਵਾਲੇ ਮਿਲਾਵਟਖੋਰਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਛਾਪਾ ਮਾਰਨ ਵਾਲੀ ਟੀਮ ਨੂੰ ਸ਼ੱਕ ਹੈ ਕਿ ਜ਼ਬਤ ਕੀਤੇ ਘਟੀਆ ਕੁਆਲਟੀ ਵਾਲੇ ਦੁੱਧ ਵਿੱਚ ਤੇਲ ਤੇ ਪਾਊਡਰ ਮਿਲਾ ਕੇ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਨ ਵਾਲੇ ਦੁੱਧ ਦੀ ਗੁਣਵੱਤਾ ਵਧਾਈ ਜਾ ਰਹੀ ਸੀ। ਜ਼ਿਲ੍ਹਾ ਸਿਹਤ ਅਫਸਰ ਲੁਧਿਆਣਾ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਦੁੱਧ, ਰਿਫਾਇੰਡ ਤੇਲ, ਪਾਊਡਰ ਦੇ ਚਾਰ ਨਮੂਨੇ ਸੀਲ ਕਰਕੇ ਜਾਂਚ ਲਈ ਸਟੇਟ ਲੈਬਾਰਟਰੀ ਨੂੰ ਭੇਜ ਦਿੱਤੇ ਹਨ ਜਿਸ ਦੇ ਨਮੂਨਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਫੜੀ ਗਈ ਸਮੱਗਰੀ ਸਿਹਤ ਲਈ ਕਿੰਨੀ ਕੁ ਨੁਕਸਾਨਦੇਹ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All