ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਸਤੰਬਰ
ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੇ ਬਾਬਾ ਗੱਜਾ ਜੈਨ ਕਲੋਨੀ ਵਾਸੀ ਰਾਜਾ ਰਾਮ ਨੇ ਦੇਰ ਰਾਤ ਨੂੰ ਸ਼ੱਕੀ ਹਾਲਾਤ ’ਚ ਫਾਹਾ ਲੈ ਲਿਆ। ਥਾਣਾ ਮੋਤੀ ਨਗਰ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਾਜਾ ਰਾਮ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਸੀ। ਇੱਥੇ ਉਹ ਇੱਕ ਫੈਕਟਰੀ ’ਚ ਲੇਬਰ ਦਾ ਕੰਮ ਕਰਦਾ ਸੀ। ਰਾਜਾ ਰਾਮ ਆਪਣੇ ਭਰਾ ਨਾਲ ਕਿਰਾਏ ਦੇ ਮਕਾਨ ’ਤੇ ਰਹਿੰਦਾ ਸੀ। ਪਰਿਵਾਰ ਵਾਲਿਆਂ ਅਨੁਸਾਰ ਰਾਜਾ ਰਾਮ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਬੁੱਧਵਾਰ ਦੀ ਰਾਤ ਨੂੰ ਵੀ ਉਹ ਕੰਮ ਤੋਂ ਪਰਤਿਆ ਅਤੇ ਕਮਰੇ ’ਚ ਚਲਾ ਗਿਆ। ਦੇਰ ਰਾਤ ਨੂੰ ਜਦੋਂ ਰਾਜਾ ਰਾਮ ਦਾ ਲੜਕਾ ਕਮਰੇ ’ਚ ਦਾਖਲ ਹੋਇਆ ਤਾਂ ਉਸਨੇ ਆਪਣੇ ਪਿਤਾ ਨੂੰ ਫਾਹੇ ਨਾਲ ਲਟਕਦਾ ਦੇਖਕੇ ਰੌਲਾ ਪਾ ਦਿੱਤਾ।