ਪੱਤਰ ਪ੍ਰੇਰਕ
ਪਾਇਲ, 5 ਅਕਤੂਬਰ
ਪਿੰਡ ਜਰਗ ਵਿੱਚ ਦੇਰ ਸ਼ਾਮ ਨੂੰ ਅਣਪਛਾਤਾ ਲੁਟੇਰਾ ਇੱਕ ਘਰ ਅੰਦਰ ਦਾਖਲ ਹੋ ਕੇ ਔਰਤ ’ਤੇ ਹਮਲਾ ਕਰਕੇ ਸੋਨੇ ਦੀਆਂ ਚੂੜੀਆਂ ਅਤੇ ਵਾਲੀਆਂ ਖੋਹ ਕੇ ਫਰਾਰ ਹੋ ਗਿਆ। ਪੀੜਤ ਮਹਿਲਾ ਬਲਜੀਤ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਜਰਗ ਨੇ ਦੱਸਿਆ ਕਿ ਉਹ ਕੋਠੀ ਦੀ ਲੌਬੀ ਵਿੱਚ ਬੈਠੀ ਸੀ ਤਾਂ ਇੱਕ ਨੌਜਵਾਨ ਘਰ ਅੰਦਰ ਆ ਵੜਿਆ, ਜਿਸ ਨੇ ਆਉਂਦੀ ਸਾਰ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਸਿਰ ਜ਼ੋਰ ਨਾਲ ਕੰਧ ਵਿੱਚ ਮਾਰਿਆ, ਜਦੋਂ ਉਹ ਹੇਠਾਂ ਡਿੱਗ ਪਈ ਤਾਂ ਲੁਟੇਰਾ ਕੰਨਾਂ ਵਿੱਚੋਂ ਵਾਲੀਆਂ ਅਤੇ ਬਾਂਹ ਵਿੱਚੋਂ 3 ਸੋਨੇ ਦੀਆਂ ਚੂੜੀਆਂ ਲਾਹ ਕੇ ਫਰਾਰ ਹੋ ਗਿਆ, ਜਿਸ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਵੱਲੋਂ ਥਾਂ-ਥਾਂ ’ਤੇ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ।