ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਸਤੰਬਰ
ਇਥੋਂ ਦੇ ਵੱਖ ਵੱਖ ਇਲਾਕਿਆਂ ਵਿੱਚ ਬਣਾਈਆਂ ਸੜਕਾਂ ਲਈ ਵਰਤੇ ਮਟੀਰੀਅਲ ਤੇ ਇੰਟਰਲਾਕ ਟਾਇਲਾਂ ਦੀ ਜਾਂਚ ਦੌਰਾਨ ਇਸ ਦੇ ਘਟੀਆ ਹੋਣ ਦੀ ਪੁਸ਼ਟੀ ਹੋਈ ਪਰ ਦੋ ਮਹੀਨੇ ਬੀਤ ਜਾਣ ’ਤੇ ਵੀ ਸਬੰਧਤ ਜ਼ਿੰਮੇਵਾਰ ਕੌਂਸਲਰ, ਅਧਿਕਾਰੀ ਅਤੇ ਠੇਕੇਦਾਰ ਚੁੱਪ ਹਨ। ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਨੇ ਉਠਾਏ ਗਏ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਵਾਲ ਉਠਾਏ ਹਨ। ਸਭਾ ਦੇ ਪ੍ਰਧਾਨ ਜੇ ਐਸ ਬਰਾੜ ਅਤੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਸੜਕਾਂ ਅਤੇ ਇੰਟਰਲਾਕ ਟਾਇਲਾਂ ਦੇ ਵੱਡੀ ਪੱਧਰ ’ਤੇ ਫ਼ੇਲ੍ਹ ਹੋਏ ਸੈਂਪਲਾਂ ਬਾਰੇ ਲੋਕਾਂ ਦੇ ਚੁਣੇ ਨੁਮਾਇੰਦਿਆਂ ਵੱਲੋਂ ਧਾਰੀ ਚੁੱਪ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਨਤਾ ਦੇ ਪੈਸੇ ਦੀ ਦੁਰਵਰਤੋਂ ਸਬੰਧੀ ਉਹ ਚੁੱਪ ਕਿਉਂ ਹਨ। ਇੱਕ ਸਾਬਕਾ ਕੌਸਲਰ ਨੇ ਵੀ ਆਪਣੇ ਬਿਆਨਾਂ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ।