ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਅਪਰੈਲ
ਇੱਥੋਂ ਦੇ ਏ.ਐੱਸ. ਕਾਲਜ ਆਫ਼ ਐਜੂਕੇਸ਼ਨ ਵਿੱਚ 15ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਖੇਡ ਸਮਾਗਮ ਦਾ ਆਰੰਭ ਮਾਰਚ ਪਾਸਟ ਤੇ ਝੰਡੇ ਦੀ ਰਸਮ ਨਾਲ ਕੀਤਾ ਗਿਆ। ਇਸ ਮੌਕੇ ਹੋਏ ਵੱਖ-ਵੱਖ ਖੇਡ ਮੁਕਾਬਲਿਆਂ ਜਿਵੇਂ 100 ਮੀਟਰ ਦੌੜ ਵਿੱਚ ਹਰਿੰਦਰ ਸਿੰਘ ਨੇ ਪਹਿਲਾ, ਪਰਮਿੰਦਰ ਸਿੰਘ ਨੇ ਦੂਜਾ, ਗੁਰਪ੍ਰੀਤ ਸਿੰਘ ਨੇ ਤੀਜਾ, ਜੈਵਲਿਨ ਥ੍ਰੋਅ ਵਿੱਚ ਹਰਿੰਦਰ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ ਤੇ ਜਗਦੀਪ ਸਿੰਘ ਨੇ ਤੀਜਾ, ਪਿੱਛੇ ਦੌੜ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ, ਪਰਮਿੰਦਰ ਸਿੰਘ ਨੇ ਦੂਜਾ ਤੇ ਮਨਿੰਦਰ ਸਿੰਘ ਤੀਜਾ, ਸ਼ਾਟਪੁੱਟ ’ਚ ਹਰਿੰਦਰ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ ਤੇ ਬਲਜੀਤ ਸਿੰਘ ਨੇ ਤੀਜਾ, 200 ਮੀਟਰ ’ਚ ਪਰਮਿੰਦਰ ਪਹਿਲੇ, ਨਵਨੀਤ ਸਿੰਘ ਦੂਜੇ ਤੇ ਅਮਨਪ੍ਰੀਤ ਸਿੰਘ ਤੀਜੇ, ਡਿਸਕਸ ਥ੍ਰੋਅ ਵਿੱਚ ਮਨਿੰਦਰ ਪਾਲ ਸਿੰਘ ਪਹਿਲੇ, ਹਰਿੰਦਰ ਸਿੰਘ ਦੂਜੇ ਤੇ ਗੁਰਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ।
ਇਸੇ ਤਰ੍ਹਾਂ ਲੜਕੀਆਂ ਦੀ 100 ਮੀਟਰ ਦੌੜ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਤੇ ਕਿਰਨ ਚੌਹਾਨ ਨੇ ਤੀਜਾ, ਜੈਵਲਿਨ ਥ੍ਰੋਅ ਵਿੱਚ ਪ੍ਰਿਯੰਕਾ ਸ਼ਰਮਾ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਤੇ ਰਾਜਵਿੰਦਰ ਕੌਰ ਨੇ ਤੀਜਾ, ਪਿੱਛੇ ਦੌੜ ਵਿੱਚ ਨਵਦੀਪ ਕੌਰ ਔਜਲਾ ਨੇ ਪਹਿਲਾ, ਨਵਜੋਤ ਕੌਰ ਨੇ ਦੂਜਾ ਤੇ ਕਿਰਨ ਚੌਹਾਨ ਨੇ ਤੀਜਾ, ਚਾਟੀ ਦੌੜ ਵਿੱਚ ਮਨਪ੍ਰੀਤ ਕੌਰ ਪਹਿਲੇ, ਰਾਜਵਿੰਦਰ ਕੌਰ ਦੂਜੇ ਤੇ ਕਿਰਨ ਚੌਹਾਨ ਤੀਜੇ, ਸ਼ਾਟਪੁੱਟ ਵਿੱਚ ਪ੍ਰਿਯੰਕਾ ਸ਼ਰਮਾ ਪਹਿਲੇ, ਆਸ਼ੂ ਦੂਜੇ ਤੇ ਸੁਖਦੀਪ ਕੌਰ ਤੀਜੇ, 200 ਮੀਟਰ ਦੌੜ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਤੇ ਆਸ਼ੂ ਨੇ ਤੀਜਾ, ਨੀਂਬੂ-ਚੱਮਚ ਦੌੜ ਵਿੱਚ ਕਿਰਨ ਚੌਹਾਨ ਨੇ ਪਹਿਲਾ, ਰਾਜਵਿੰਦਰ ਕੌਰ ਨੇ ਦੂਜਾ ਤੇ ਮਨਦੀਪ ਕੌਰ ਨੇ ਸਥਾਨ ਹਾਸਲ ਕੀਤਾ। ਇਸ ਦੌਰਾਨ ਹਰਵਿੰਦਰ ਸਿੰਘ ਤੇ ਪ੍ਰਿਯੰਕਾ ਸ਼ਰਮਾ ਬੈਸਟ ਅਥਲੀਟ ਐਲਾਨੇ ਗਏ। ਅੰਤ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਕੌਮੀ ਪੱਧਰੀ ਕੁਸ਼ਤੀ ਮੁਕਾਬਲੇ ਵਿੱਚ ਭਾਗ ਲੈਣ ਵਾਲੀ ਵਿਦਿਆਰਥਣ ਦਿਕਸ਼ ਵਿਜ ਦਾ ਸਨਮਾਨ ਵੀ ਕੀਤਾ ਗਿਆ।