ਲੁਧਿਆਣਾ: ਡੀਐਮਸੀ ਪੁਲੀਸ ਚੌਕੀ ਵੱਲੋਂ ਭੇਤਭਰੀ ਹਾਲਾਤ ਵਿੱਚ ਮਿਲੇ ਦੋ ਲਾਵਾਰਸ ਬੱਚੇ ਫ਼ਿਰੋਜ਼ਪੁਰ ਰਹਿੰਦੇ ਮਾਪਿਆਂ ਨੂੰ ਸੌਂਪੇ ਗਏ ਹਨ। ਏਸੀਪੀ ਸਪੈਸ਼ਲ ਬਰਾਂਚ ਰਾਜੇਸ਼ ਸ਼ਰਮਾ ਨੇ ਦੱਸਿਆ ਹੈ ਕਿ ਡੀਐਮਸੀ ਪੁਲੀਸ ਚੌਂਕੀ ਦੀ ਪੁਲੀਸ ਨੂੰ ਡੀਐੱਮਸੀ ਨੇੜੇ ਦੇਰ ਰਾਤ ਦੋ ਬੱਚੇ ਉਮਰ ਤਕਰੀਬਨ ਦਸ ਸਾਲ ਮਿਲੇ ਸਨ। ਪੁੱਛ ਪੜਤਾਲਦੌਰਾਨ ਬੱਚਿਆਂ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਡੀਐਮਸੀ ਚੌਂਕੀ ਲਿਆਕੇ ਵਾਇਰਲੈੱਸ ਮੈਸੇਜ ਭੇਜਿਆ। ਜਿਸ ਤੇ ਪੁਲੀਸ ਥਾਣਾ ਕੁੱਲਗੜੀ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਬੱਚੇ ਫ਼ਿਰੋਜ਼ਪੁਰ ਤੋਂ ਗੁੰਮ ਹੋਏ ਹਨ। ਏਐਸਆਈ ਸਤਨਾਮ ਸਿੰਘ ਨੇ ਨਿੱਜੀ ਦਿਲਚਸਪੀ ਲੈ ਕੇ ਫਿਰੋਜ਼ਪੁਰ ਤੋਂ ਆਏ ਮਾਪਿਆਂ ਨੂੰ ਇਹ ਬੱਚੇ ਸੌਂਪ ਦਿੱਤੇ ਹਨ। -ਨਿੱਜੀ ਪੱਤਰ ਪ੍ਰੇਰਕ