ਪੱਤਰ ਪ੍ਰੇਰਕ
ਪਾਇਲ, 7 ਜੁਲਾਈ
ਖੰਡ ਮਿੱਲ ਬੁੱਢੇਵਾਲ ਦੇ ਡਾਇਰੈਕਟਰਾਂ ਦੀ ਚੋਣ 8 ਜੁਲਾਈ ਨੂੰ ਹੋਣੀ ਸੀ, ਜਿਸ ਲਈ ਜ਼ੋਨ ਨੰਬਰ 5 ਚਾਵਾ ਤੋਂ ‘ਆਪ’ ਦੇ ਉਮੀਦਵਾਰ ਨੰਬਰਦਾਰ ਹਾਕਮ ਸਿੰਘ ਨਸਰਾਲੀ ਨੇ ਪੇਪਰ ਦਾਖ਼ਲ ਕੀਤੇ ਸਨ, ਪਰ ਵਿਰੋਧ ਵਿੱਚ ਕਿਸੇ ਹੋਰ ਉਮੀਦਵਾਰ ਨੇ ਪੇਪਰ ਦਾਖ਼ਲ ਨਹੀਂ ਕੀਤੇ ਜਿਸ ਦੇ ਨਤੀਜੇ ਵਜੋਂ ਉਹ ਨਿਰਵਿਰੋਧ ਡਾਇਰੈਕਟਰ ਚੁਣੇ ਗਏ ਹਨ। ਇਸ ਮੌਕੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਜਗਤਾਰ ਸਿੰਘ ਰਤਨਹੇੜੀ, ਮਲਾਗਰ ਖਾਂ ਨਸਰਾਲੀ, ਲਛਮਣ ਸਿੰਘ ਗਰੇਵਾਲ ਤੇ ਚਰਨਜੀਤ ਸਿੰਘ ਚੰਨੀ ਈਸੜੂ ਹਾਜ਼ਰ ਸਨ।