ਪੱਤਰ ਪ੍ਰੇਰਕ
ਪਾਇਲ, 29 ਜੁਲਾਈ
‘ਆਪ’ ਤੋਂ ਹਲਕਾ ਪਾਇਲ ਦੇ ਇੰਚਾਰਜ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਮੁੱਖ ਚੋਣ ਦਫ਼ਤਰ ਪਾਇਲ ਵਿੱਚ ਪਾਰਟੀ ਦੇ ਸੀਨੀਅਰ ਵਰਕਰਾਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਜਿਸ ਵਿਚ ਅਮਰੀਕ ਸਿੰਘ ਰੌਣੀ ਜ਼ਿਲ੍ਹਾ ਸਕੱਤਰ ਐੱਸ ਸੀ ਵਿੰਗ ਲੁਧਿਆਣਾ ਦਿਹਾਤੀ, ਸਤਨਾਮ ਸਿੰਘ ਬੇਰ ਕਲਾਂ ਪ੍ਰਧਾਨ ਐੱਸ ਸੀ ਵਿੰਗ ਬਲਾਕ ਮਲੌਦ, ਜਸਵੀਰ ਸਿੰਘ ਖ਼ਾਲਸਾ ਪ੍ਰਧਾਨ ਐੱਸ ਸੀ ਵਿੰਗ ਬਲਾਕ ਪਾਇਲ, ਜਸਵੰਤ ਰਾਏ ਸੋਮਲ ਖੇੜੀ ਸ਼ਹਿਰੀਂ ਪ੍ਰਧਾਨ ਮਲੌਦ, ਵਿਨੋਦ ਕੁਮਾਰ ਬੱਬੀ ਸ਼ਹਿਰੀ ਪ੍ਰਧਾਨ ਪਾਇਲ, ਗੁਰਵਿੰਦਰ ਸਿੰਘ ਖ਼ਾਲਸਾ ਬਲਾਕ ਪ੍ਰਧਾਨ ਯੂਥ ਵਿੰਗ ਪਾਇਲ, ਹਰਚੰਦ ਸਿੰਘ ਲਾਪਰਾਂ ਬਲਾਕ ਪ੍ਰਧਾਨ ਐੱਸ ਸੀ ਵਿੰਗ ਰਾੜਾ ਸਾਹਿਬ,ਬਲਵੀਰ ਸਿੰਘ ਫ਼ੌਜੀ ਪ੍ਰਧਾਨ ਐੱਸ ਸੀ ਵਿੰਗ ਕਰਮਸਰ ਰਾੜਾ ਸਾਹਿਬ, ਦੀਵਾਨ ਸਿੰਘ ਖ਼ਾਲਸਾ ਪ੍ਰਧਾਨ ਸ਼ਹਿਰੀ ਐੱਸ ਸੀ ਵਿੰਗ ਪਾਇਲ, ਜਗਤਾਰ ਸਿੰਘ ਪ੍ਰਧਾਨ ਸ਼ਹਿਰੀ ਟਰੇਡ ਵਿੰਗ ਪਾਇਲ, ਭਿੰਦਰ ਸਿੰਘ ਮਦਨੀਪੁਰ ਸਰਕਲ ਪ੍ਰਧਾਨ ਐੱਸ ਸੀ ਵਿੰਗ ਮਲੌਦ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਆ।