ਬਾਰ੍ਹਵੀਂ ਵਿੱਚੋਂ ਗੁਰਵੀਨ ਕੌਰ ਅੱਵਲ

ਬਾਰ੍ਹਵੀਂ ਵਿੱਚੋਂ ਗੁਰਵੀਨ ਕੌਰ ਅੱਵਲ

ਲੁਧਿਆਣਾ ਵਿੱਚ ਬਾਰ੍ਹਵੀਂ ਦੇ ਨਤੀਜੇ ਮਗਰੋਂ ਖੁਸ਼ੀ ਦੇ ਰੌਅ ਵਿੱਚ ਵਿਦਿਆਰਥਣਾਂ। -ਫੋਟੋਆਂ:ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ
ਲੁਧਿਆਣਾ, 13 ਜੁਲਾਈ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸੀਬੀਐਸਈ ਵੱਲੋਂ ਅੱਜ ਦੁਪਹਿਰ ਸਮੇਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ। ਸਥਾਨਕ ਸਰਾਭਾ ਨਗਰ ਵਿੱਚ ਪੈਂਦੇ ਸੇਕਰਟ ਹਾਰਟ ਸਕੂਲ ਦੀ ਗੁਰਵੀਨ ਕੌਰ ਨੇ ਹਿਊਮੈਨਿਟੀਜ਼ ਗਰੁੱਪ ਵਿੱਚੋਂ 99.8 ਫੀਸਦ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਉੱਚਾ ਕੀਤਾ। ਪਿਤਾ ਵਕੀਲ ਗੁਰਵਿੰਦਰਦੀਪ ਸਿੰਘ ਅਤੇ ਬੁਟੀਕ ਦਾ ਕੰਮ ਕਰਦੀ ਮਾਂ ਬਲਵਿੰਦਰ ਕੌਰ ਦੀ ਹੌਣਹਾਰ ਧੀ ਗੁਰਵੀਨ ਵੱਡੀ ਹੋ ਕਿ ਵਕਾਲਤ ਕਰਨਾ ਚਾਹੁੰਦੀ ਹੈ।

ਨਤੀਜੇ ਮਗਰੋਂ ਗੁਰਵੀਨ ਕੌਰ ਆਪਣੇ ਮਾਪਿਆਂ ਨਾਲ।

ਉਹ ਆਪਣੀ ਸਫਲਤਾ ਦਾ ਰਾਜ਼ ਅਧਿਆਪਕਾਂ, ਮਾਪਿਆਂ ਵੱਲੋਂ ਮਿਲੇ ਭਰਵੇਂ ਸਹਿਯੋਗ ਨੂੰ ਮੰਨਦੀ ਹੈ। ਇਸੇ ਸਕੂਲ ਦੀ ਜਸਮੀਨ ਕੌਰ ਮਾਂਗਟ ਨੇ ਵੀ ਹਿਊਮੈਨਿਟੀਜ਼ ਗਰੁੱਪ ਵਿੱਚੋਂ 99.2 ਫ਼ੀਸਦ ਅੰਕ ਹਾਸਲ ਕੀਤੇ। ਕਾਮਰਸ ਵਿੱਚੋਂ ਨਾਵਿਆ ਜੈਨ ਨੇ 98.6, ਮੈਡੀਕਲ ਵਿੱਚੋਂ ਆਕ੍ਰਿਤੀ ਅਰੋੜਾ ਨੇ 98.2 ਫ਼ੀਸਦ ਅਤੇ ਨਾਨ-ਮੈਡੀਕਲ ਵਿੱਚ ਸ਼ਾਉਰਿਆ ਗੁਪਤਾ ਨੇ 98 ਫੀਸਦ ਅੰਕ ਪ੍ਰਾਪਤ ਕੀਤੇ। ਸੈਕਰਡ ਸਕੂਲ ਬੀਆਰਐਸ ਨਗਰ ਦੇ ਵਿਦਿਆਰਥੀਆਂ ਵਿੱਚੋਂ ਕਾਮਰਸ ਵਿੱਚ ਰੀਆ ਜੈਨ ਨੇ 98 ਫ਼ੀਸਦ, ਅਰਜਿਤ ਸਿੰਗਲਾ ਨੇ 97.6, ਸ੍ਰਿਸ਼ਟੀ ਗੁਪਤਾ ਨੇ 97.6, ਵਿਧੀ ਸਿੰਗਲਾ ਨੇ 96.8, ਨਾਨ-ਮੈਡੀਕਲ ਵਿੱਚ ਅਰਮਨਦੀਪ ਕੌਰ ਨੇ 95.6, ਮੈਡੀਕਲ ਵਿੱਚ ਮ੍ਰਿਦੁਲ ਜੈਨ ਨੇ 96 ਫੀਸਦ, ਹਿਊਮੈਨਿਟੀਜ਼ ਵਿੱਚ ਅਰਚੀ ਮੱਘੂ ਨੇ 97.4 ਫੀਸਦ ਅੰਕ ਪ੍ਰਾਪਤ ਕੀਤੇ। ਬੀਸੀਐੱਮ ਆਰੀਆ ਮਾਡਲ ਸਕੂਲ ਦੀ ਲਕਸ਼ਿਤਾ ਮਹਿਤਾ ਨੇ ਆਰਟਸ ਵਿੱਚੋਂ 98.6, ਸਮ੍ਰਿਧੀ ਮਨਚੰਦਾ ਨੇ ਮੈਡੀਕਲ ਵਿੱਚ 97.8 ਫ਼ੀਸਦ, ਕਾਮਰਸ ਵਿੱਚ ਯਾਸ਼ਵੀ ਅਤੇ ਅਭਿਨਵ ਸ਼ਰਮਾ ਨੇ 97.6 ਫ਼ੀਸਦ ਜਦਕਿ ਨਾਨ-ਮੈਡੀਕਲ ਵਿੱਚ ਜਨਮੀਤ ਸਿੰਘ ਮੱਕੜ ਅਤੇ ਗੁਰਪ੍ਰੀਤ ਸਿੰਘ ਨੇ 96.4 ਫ਼ੀਸਦ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਚਮਕਾਇਆ। ਦਿੱਲੀ ਪਬਲਿਕ ਸਕੂਲ ਦੀ ਸਾਇੰਸ ਵਿੱਚੋਂ ਵਨੀਤ ਕੌਰ ਨੇ 98 ਫ਼ੀਸਦ, ਵਿਨਮਰ ਜੈਨ ਨੇ 97.4, ਦੀ ਵਿਆਮ ਸ਼ੁਕਲਾ ਨੇ 97.2 ਫੀਸਦ, ਕਾਮਰਸ ਵਿੱਚ ਯਾਸ਼ਿਕਾ ਸ਼ਾਹ ਨੇ 98 ਫੀਸਦ, ਆਕ੍ਰਿਤੀ ਅਗਰਵਾਲ ਨੇ 97.6, ਕਸ਼ਿਸ਼ ਜਿੰਦਲ ਨੇ 96.4 ਜਦਕਿ ਹਿਊਮੈਨਿਟੀਜ਼ ਵਿੱਚ ਹਰਬੀਰ ਕੌਰ ਸੰਧੂ ਨੇ 96.6 ਫੀਸਦ ਅੰਕ ਹਾਸਲ ਕੀਤੇ।

ਸੇਕਰਡ ਹਾਰਟ ਸਕੂਲ ਦੀ ਨਾਵਿਆ ਜੈਨ ਆਪਣੇ ਮਾਪਿਆਂ ਨਾਲ।

ਐੱਮਜੀਐੱਮ ਦੁੱਗਰੀ ਸਕੂਲ ਦੀ ਕਿਰਨਦੀਪ ਕੌਰ ਨੇ ਕਾਮਰਸ ਵਿੱਚ 97 ਫ਼ੀਸਦ, ਸਾਇੰਸ ਵਿੱਚ ਅਰਸ਼ਦੀਪ ਕੌਰ ਨੇ 95.8 ਫ਼ੀਸਦ, ਹਿਊਮੈਨਿਟੀਜ਼ ਵਿੱਚ ਪੂਜਲ ਨੇ 96.6 ਫ਼ੀਸਦ ਅੰਕ ਪ੍ਰਾਪਤ ਕੀਤੇ। ਬੀਸੀਐਮ ਦੁੱਗਰੀ ਸਕੂਲ ਦੀ ਦੀਪਤੀ ਨੇ ਮੈਡੀਕਲ ਵਿੱਚ 96.8 ਫੀਸਦ ਅੰਕ ਹਾਸਲ ਕੀਤੇ। ਉਹ ਐੱਮਬੀਬੀਐੱਸ ਕਰਕੇ ਆਈਏਐੱਸ ਬਣਨਾ ਚਾਹੁੰਦੀ ਹੈ। ਬੀਸੀਐੱਮ ਬਸੰਤ ਐਵਨਿਊ ਸਕੂਲ ਦੀ ਹਰਲੀਨ ਕੌਰ ਨੇ ਨਾਨ-ਮੈਡੀਕਲ ਵਿੱਚ 96.8, ਮੈਡੀਕਲ ਵਿੱਚ ਸਾਂਚੀ ਨੇ 96.4 ਅਤੇ ਕਾਮਰਸ ਵਿੱਚ ਸੁਖਪ੍ਰੀਤ ਕੌਰ ਨੇ 96.2 ਫ਼ੀਸਦ ਅੰਕ ਪ੍ਰਾਪਤ ਕੀਤੇ। ਸਕੂਲ ਦੇ 166 ਵਿਦਿਆਰਥੀਆਂ ਵਿੱਚੋਂ 55 ਨੇ 90 ਫ਼ੀਸਦ ਤੋਂ ਵੱਧ ਅੰਕ ਲਏ। ਜੀਐੱਨਪੀਐੱਸ ਸਰਾਭਾ ਨਗਰ ਦੀ ਨਿਕਿਤਾ ਗੁਪਤਾ ਨੇ ਕਾਮਰਸ ਵਿੱਚ 97.2 ਅਤੇ ਚਾਰੂ ਮਲਹੋਤਰਾ ਨੇ 97.2, ਹਿਊਮੈਨਿਟੀਜ਼ ਵਿੱਚ ਗੁਰਨੂਰ ਕੌਰ ਨੇ 96.6, ਅਤੇ ਜਸਨੂਰ ਕੌਰ ਨੇ 96.6 ਫ਼ੀਸਦ, ਮੈਡੀਕਲ ਵਿੱਚ ਜਸਲੀਨ ਕੌਰ ਨੇ 96 ਫ਼ੀਸਦ ਜਦਕਿ ਨਾਨ-ਮੈਡੀਕਲ ਵਿੱਚ ਜਿਗਰਜੀਤ ਸਿੰਘ ਨੇ 93.4 ਫ਼ੀਸਦ ਅੰਕ ਪ੍ਰਾਪਤ ਕੀਤੇ। ਜੀਜੀਐੱਨ ਸਕੂਲ ਰੋਜ਼ ਗਾਰਡਨ ਦੀ ਜਸਲੀਨ ਕੌਰ ਨੇ ਕਾਮਰਸ ਵਿੱਚੋਂ 98 ਫ਼ੀਸਦ, ਨਵਲੀਨ ਸੈਣੀ ਨੇ 97.8 ਅਤੇ ਪ੍ਰਭਪ੍ਰੀਤ ਕੌਰ ਨੇ 96.4 ਫ਼ੀਸਦ, ਮੈਡੀਕਲ ਵਿੱਚ ਹਰਸ਼ਿਤ ਕੁਮਾਰ ਨੇ 95.5 ਫ਼ੀਸਦ ਅੰਕ ਪ੍ਰਾਪਤ ਕੀਤੇ। ਬੀਵੀਐੱਮ ਕਿਚਲੂ ਨਗਰ ਦੇ ਕਾਮਰਸ ‘ਚ ਗੌਤਮ ਜੈਨ, ਅਰਚਨਾ ਰਤਨ ਅਤੇ ਰੀਆ ਖੇਰਾ ਤੇ ਯਾਤਨਾ ਜੈਨ ਨੇ ਕ੍ਰਮਵਾਰ 97.6, 97.4 ਅਤੇ 97 ਫ਼ੀਸਦ ਅੰਕ ਹਾਸਲ ਕੀਤੇ। ਨਾਨ-ਮੈਡੀਕਲ ਵਿੱਚ ਪ੍ਰਨਵ ਗੁਪਤਾ ਨੇ 97.4, ਮੁਦਿਤ ਪੁੰਜ ਨੇ 96 ਫ਼ੀਸਦ, ਆਕ੍ਰਿਤੀ ਨੇ 95.6, ਮੈਡੀਕਲ ਵਿੱਚ ਹਰਪੁਨੀਤ ਨੇ 95.8, ਨੇਹਾ ਗਲਹੋਤਰਾ ਨੇ 94.8 ਅਤੇ ਤਾਨਵੀ ਨੇ 94.4 ਫ਼ੀਸਦ ਅੰਕਾਂ ਨਾਲ ਸਕੂਲ ਦਾ ਨਾਂ ਰੌਸ਼ਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All