ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 2 ਨਵੰਬਰ
ਸੂਬੇ ਵਿੱਚ ਡੈਮੋਕ੍ਰੈਟਿਕ ਟੀਚਰਜ਼ ਯੂਨੀਅਨ ਦੀਆਂ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਅੱਜ ਸੁਧਾਰ ਬਲਾਕ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਗੁਰਦੀਪ ਸਿੰਘ ਹੇਰਾਂ ਪ੍ਰਧਾਨ ਅਤੇ ਹਰਜੀਤ ਸਿੰਘ ਸੁਧਾਰ ਸਕੱਤਰ ਚੁਣੇ ਗਏ। ਇਸ ਤੋਂ ਪਹਿਲਾਂ ਬਲਾਕ ਇਕਾਈ ਨੇ 13 ਮੈਂਬਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ। ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਅਤੇ ਕਮੇਟੀ ਮੈਂਬਰ ਪ੍ਰਿੰਸੀਪਲ ਬਲਵਿੰਦਰ ਸਿੰਘ ਗੁੱਜਰਵਾਲ ਜ਼ਿਲ੍ਹਾ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਹੋਈ ਚੋਣ ਮੌਕੇ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ। ਨਵੀਂ ਚੁਣੀ ਕਮੇਟੀ ਦੇ 13 ਮੈਂਬਰਾਂ ਨੇ ਆਪਣੀ ਪਹਿਲੀ ਮੀਟਿੰਗ ਵਿਚ ਸਰਬਸੰਮਤੀ ਨਾਲ ਚੋਣ ਕੀਤੀ। ਦਲਜੀਤ ਸਿੰਘ ਰੁੜਕਾ ਮੀਤ ਪ੍ਰਧਾਨ, ਰਕੇਸ਼ ਕੁਮਾਰ ਪ੍ਰੈੱਸ ਸਕੱਤਰ, ਰਾਜ ਕੁਮਾਰ ਵਿੱਤ ਸਕੱਤਰ ਅਤੇ ਜਗਵਿੰਦਰ ਸਿੰਘ ਅਕਾਲਗੜ੍ਹ ਸਹਾਇਕ ਸਕੱਤਰ ਚੁਣੇ ਗਏ, ਜਦਕਿ ਬਲਵਿੰਦਰ ਸਿੰਘ ਹੇਰਾਂ, ਰਣਜੀਤ ਸਿੰਘ ਜਾਂਗਪੁਰ, ਸੁਖਵਿੰਦਰ ਸਿੰਘ ਅੱਬੂਵਾਲ, ਗੁਰਮਿੰਦਰ ਸਿੰਘ ਦਾਖਾ, ਜਸਪ੍ਰੀਤ ਸਿੰਘ ਸੰਘਾ, ਸਰਬਜੀਤ ਕੌਰ ਅਤੇ ਸਤਵੰਤ ਸਿੰਘ ਅਕਾਲਗੜ੍ਹ ਕਮੇਟੀ ਮੈਂਬਰ ਚੁਣੇ ਗਏ।
ਕੰਪਿਊਟਰ ਟੀਚਰ ਯੂਨੀਅਨ, ਈ.ਟੀ.ਟੀ ਯੂਨੀਅਨ, ਭਾਕਿਯੂ ਏਕਤਾ (ਉਗਰਾਹਾਂ) ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਭਰਾਤਰੀ ਸੰਦੇਸ਼ ਦਿੱਤੇ।