ਪੱਤਰ ਪ੍ਰੇਰਕ
ਸਮਰਾਲਾ, 21 ਅਗਸਤ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਪੂਰਨ ਵਿਕਾਸ ਖਾਸ ਕਰ ਕੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਅਤੇ ਵਧੀਆ ਇੰਨਫਰਾਸਟਰੱਕਚਰ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਵਿੱਚ ਨਵੇਂ ਬਣਾਏ ਜਾਣ ਵਾਲੇ ਕਮਰੇ ਦੀ ਨਵ-ਉਸਾਰੀ ਲਈ ਨੀਂਹ ਵਿੱਚ ਇੱਟ ਲਗਾਉਂਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਸਕੂਲ ਇੰਚਾਰਜ ਰਾਜਿੰਦਰ ਕੌਰ ਕੰਗ ਨੇ ਹਲਕਾ ਵਿਧਾਇਕ ਨੂੰ ਜੀ ਆਇਆ ਆਖਿਆ ਅਤੇ ਸਕੂਲ ਵਿੱਚ ਨਵੇਂ ਕਮਰੇ ਦੀ ਉਸਾਰੀ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਇੰਜਨੀਅਰ ਗੁਰਜੀਤਪਾਲ ਸਿੰਘ ਜੇਈ, ਲਖਬੀਰ ਸਿੰਘ ਬਲਾਲਾ ਸੈਕਟਰੀ, ਇੰਦਰਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਕਾਕਾ, ਖੁਸ਼ਿਵੰਦਰ ਸਿੰਘ ਪੰਚ, ਰਵਿੰਦਰ ਸਿੰਘ, ਰੁਪਿੰਦਰਜੀਤ ਕੌਰ, ਆਂਗਣਵਾੜੀ ਸਰਬਜੀਤ ਕੌਰ ਆਦਿ ਹਾਜ਼ਰ ਸਨ।