ਲੁਧਿਆਣਾ (ਗੁਰਿੰਦਰ ਸਿੰਘ):
ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਵਿੱਚ ਸੇਵਾ ਕਰਨ ਵਾਲੇ ਰਾਮ ਸਿੰਘ ਰਾਣਾ ਨੂੰ ਅੱਜ ਸ਼ੇਰਪੁਰ ਚੌਕ ਵਿੱਚ ਸਨਮਾਨਿਤ ਕੀਤਾ ਗਿਆ। ਕਿਸਾਨੀ ਸੰਘਰਸ਼ ਦੀ ਜਿੱਤ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਜਾ ਰਹੇ ਚੌਧਰੀ ਰਾਮ ਸਿੰਘ ਰਾਣਾ (ਗੋਲਡਨ ਹੱਟ) ਦਾ ਸੋਹਣ ਸਿੰਘ ਗੋਗਾ ਅਤੇ ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਰਾਣਾ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ।
ਪਾਇਲ (ਪੱਤਰ ਪ੍ਰੇਰਕ): ਯੂਥ ਕਲੱਬ ਸਿਹੌੜਾ, ਭਾਰਤੀ ਕਿਸਾਨ ਯੂਨੀਅਨ ਅਤੇ ਨੌਜਵਾਨਾਂ ਵੱਲੋਂ ਪਿੰਡ ਬਰਮਾਲੀਪੁਰ ਮੇਨ ਚੌਕ ਵਿੱਚ ਦਿੱਲੀ ਕਿਸਾਨ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਉਣ ਰਾਮ ਸਿੰਘ ਰਾਣਾ ਗੋਲਡਨ ਹੱਟ ਦਿੱਲੀ ਵਾਲਿਆਂ ਦੇ ਸਾਰੇ ਪਰਿਵਾਰ ਦਾ ਸਨਮਾਨ ਕੀਤਾ ਗਿਆ ਅਤੇ ਪੰਜਾਬ ਪੁੱਜਣ ’ਤੇ ਸਵਾਗਤ ਕੀਤਾ।