ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਨਵੰਬਰ
ਹਫ਼ਤੇ ਅੰਦਰ ਪੁਲੀਸ ਪ੍ਰਸ਼ਾਸਨ ਨੂੰ ਦੂਜੀ ਅਜਿਹੀ ਬੱਚੀ ਮਿਲੀ ਹੈ, ਜਿਸ ਨੂੰ ਅਣਪਛਾਤੇ ਲੋਕ ਗੰਦਗੀ ਭਰੇ ਪਲਾਟ ’ਚ ਸੁੱਟ ਗਏ। ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਦੇ ਸੈਕਟਰੀ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਦਿਨ ਜ਼ੀਰਕਪੁਰ ਸਥਿਤ ਜੇਪੀ ਹਸਪਤਾਲ ਨੇੜੇ ਗੰਦਗੀ ਵਾਲੇ ਖਾਲੀ ਪਏ ਪਲਾਟ ਅੰਦਰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਲੋਕਾਂ ਨੇ ਸੁਣੀ। ਉਥੇ ਬੱਚਾ ਪਿਆ ਦੇਖ ਕੇ ਲੋਕਾਂ ਨੇ ਇਸ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ। ਇਹ ਬੱਚੀ ਬਾਲ ਭਲਾਈ ਕਮੇਟੀ ਮੁਹਾਲੀ ਵਲੋਂ ਐੱਸਜੀਬੀ ਬਾਲ ਘਰ ਧਾਮ ਤਲਵੰਡੀ ਖੁਰਦ ਹਵਾਲੇ ਕੀਤੀ ਗਈ।