ਪਾਇਲ: ਮਾਂਹਪੁਰ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਦਾ ਸਿਰੋਪਾਓ ਤੇ ਗੁਲਦਸਤਾ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਧਰਮਿੰਦਰ ਸਿੰਘ, ਰੁਪਿੰਦਰ ਸਿੰਘ ਬਲਿੰਗ, ਕੁਲਜੀਤ ਸਿੰਘ, ਤਲਵਿੰਦਰ ਸਿੰਘ ਨੇ ਵਧਾਈ ਦਿੱਤੀ। ਵਿਧਾਇਕ ਗਿਆਸਪੁਰਾ ਨੇ ਸਨਮਾਨ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਸਮੇਂ ਪ੍ਰਗਟ ਸਿੰਘ, ਧਰਮਿੰਦਰ ਸਿੰਘ ਬਲਿੰਗ, ਸੁਖਵਿੰਦਰ ਸਿੰਘ ਕਾਲਾ, ਜਸਪਾਲ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ ਬਲਿੰਗ ਪੰਚ ਤੇ ਪ੍ਰਧਾਨ ਅਮਰ ਸਿੰਘ ਬਲਿੰਗ ਮੌਜੂਦ ਸਨ। -ਪੱਤਰ ਪ੍ਰੇਰਕ