ਜਗਰਾਉਂ: ਸ੍ਰੀ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸੰਸਥਾ ਜੀਐੱਚਜੀ ਇੰਸਟੀਚਿਊਟ ਆਫ਼ ਲਾਅ ਵਿੱਚ ਅੱਜ ‘ਆਨਲਾਈਨ ਸਿਖਲਾਈ ਸਿੱਖਿਆ ਭਵਿੱਖ ’ਚ ਨੁਕਸਾਨ ਜਾਂ ਵਰਦਾਨ’ ਵਿਸ਼ੇ ’ਤੇ ਚਰਚਾ ਕਰਵਾਈ ਗਈ। ਡਾਇਰੈਕਟਰ ਡਾ. ਐੱਸਕੇ ਨਾਇਕ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਹੋਈ ਇਸ ਬਹਿਸ ’ਚ 16 ਵਿਦਿਆਰਥਣਾਂ ਨੇ ਹਿੱਸਾ ਲਿਆ। ਮੁਕਾਬਲੇ ਵਿੱਚੋਂ ਨੌਂਵੇਂ ਸਮੈਸਟਰ ਦੀ ਆਂਚਲ ਨੇ ਪਹਿਲਾ ਸਥਾਨ ਹਾਸਲ ਕੀਤਾ। ਪੰਜਵੇਂ ਸਮੈਸਟਰ ਦੀ ਸਾਇਨਾ ਦੂਜੇ ਅਤੇ ਅਵਨੀਤ ਕੌਰ ਤੀਜੇ ਸਥਾਨ ’ਤੇ ਰਹੀ। ਐਸੋਸੀਏਟ ਪ੍ਰੋਫੈਸਰ ਡਾ. ਨਵਦੀਪ ਕੌਰ, ਸਹਾਇਕ ਪ੍ਰੋਫੈਸਰ ਹਰਪ੍ਰੀਤ ਕੌਰ ਅਤੇ ਮਨਦੀਪ ਕਸ਼ਯਪ ਨੇ ਮੁਕਾਬਲੇ ਦੌਰਾਨ ਜੱਜਾਂ ਦੀ ਜ਼ਿੰਮੇਵਾਰੀ ਨਿਭਾਈ। -ਨਿੱਜੀ ਪੱਤਰ ਪ੍ਰੇਰਕ