ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਜੁਲਾਈ
ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਚੌੜਾ ਬਾਜ਼ਾਰ ਤੋਂ ਸਿੱਧਾ ਰਾਹ ਮਿਲਣਾ ਤੈਅ ਹੋ ਗਿਆ ਹੈ। ਪੰਜਾਬ ਸਰਕਾਰ ਨੇ ਜਹੀ ਦਿਵਾਉਣ ਲਈ ਜ਼ਮੀਨ ਐਕੁਆਇਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੂਸਰੇ ਪਾਸੇ ਨਗਰ ਨਿਗਮ ਨੇ ਜ਼ਮੀਨ ਐਕੁਆਇਰ ਕਰਨ ਲਈ ਸੋਸ਼ਲ ਅਸੈਸਮੈਂਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ। ਸੋਸ਼ਲ ਅਸੈਸਮੈਂਟ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਜ਼ਮੀਨ ਗ੍ਰਹਿਣ ਕਰਕੇ ਰਸਤਾ ਖੋਲ੍ਹ ਦੇਵੇਗਾ। ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਲਈ ਹਾਲੇ ਜੋ ਰਸਤਾ ਹੈ, ਉਹ ਘੁੰਮ ਕੇ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਦਰਅਸਲ, ਸਿੱਧਾ ਰਸਤਾ ਕੱਢਣ ਲਈ ਚਾਰ ਘਰਾਂ ਨੂੰ ਐਕੁਆਇਰ ਕੀਤਾ ਜਾਣਾ ਹੈ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਅਸ਼ੋਕ ਥਾਪਰ ਨੇ ਧੰਨਵਾਦ ਕੀਤਾ।