ਜਗਰਾਉਂ: ਮਹਿਫ਼ਲ-ਏ-ਅਦੀਬ ਸੰਸਥਾ ਦੀ ਮਹੀਨਾਵਾਰ ਇਕੱਤਰਤਾ ਕੈਪਟਨ ਪੂਰਨ ਸਿੰਘ ਗਗੜਾ, ਕਾਨਤਾ ਦੇਵੀ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ’ਚ ਸ਼ਬਦ ਅਦਬ ਸਾਹਿਤ ਸਭਾ (ਮਾਣੂੰਕੇ) ਦੇ ਪ੍ਰਧਾਨ ਰਛਪਾਲ ਸਿੰਘ ਚਕਰ ਤੇ ਸਾਥੀ ਵੀ ਸ਼ਾਮਲ ਹੋਏ। ਮੀਟਿੰਗ ਅਗਾਜ਼ ਕਰਦਿਆਂ ਅਦੀਬਾਂ ਨੇ ਉੱਘੇ ਸਾਹਿਤਕਾਰ ਅਤੇ ਜਗਰਾਉਂ ਸ਼ਹਿਰ ਬਾਰੇ ਦਸਤਵੇਜ਼ ਕਿਤਾਬ ‘ਜਗਰਾਵਾਂ ਠੰਢੀਆਂ ਛਾਵਾਂ’ ਲਿਖਣ ਵਾਲੇ ਅਜੀਤ ਪਿਆਸਾ ਦੀ ਜੀਵਨ ਸਾਥਣ ਰੁਪਿੰਦਰ ਧੀਮਾਨ ਦੇ ਬੇਵਕਤ ਦੁਨੀਆਂ ਤੋਂ ਚਲੇ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। -ਪੱਤਰ ਪ੍ਰੇਰਕ