ਪੱਤਰ ਪ੍ਰੇਰਕ
ਜਗਰਾਉਂ, 17 ਅਕਤੂਬਰ
ਪੁਲੀਸ ਥਾਣਾ ਸ਼ਹਿਰੀ ਨੇ ਅੱਜ ਗਲ਼ੀ ਵਿੱਚ ਜੂੁਆ ਖੇਡਣ ਦਾ ਹੋਕਾ ਦਿੰਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸਬ-ਇੰਸਪੈਕਟਰ ਹਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਹਰਬੰਸ ਲਾਲ ਵਾਸੀ ਸ਼ਾਸਤਰੀ ਨਗਰ (ਜਗਰਾਉਂ) ਆਪਣੇ ਘਰ ਦੇ ਬਾਹਰ ਗਲੀ ਨੰਬਰ ਅੱਠ ਦੇ ਸਾਹਮਣੇ ਲੋਕਾਂ ਨੂੰ ਜੂਏ ਵਿੱਚ ਪੈਸੇ ਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਪੁਲੀਸ ਨੇ ਮੌਕੇ ’ਤੇ ਛਾਪਾ ਮਾਰਿਆ ਤਾਂ ਹਰਬੰਸ ਲਾਲ ਲੋਕਾਂ ਨੂੰ ਕਹਿ ਰਿਹਾ ਸੀ ਕਿ ਪਰਚੀ ਦਾ ਨੰਬਰ ਆਉਣ ਵਾਲੇ ਨੂੰ ਇੱਕ ਰੁਪਿਆ ਲਾਉਣ ਵਾਲੇ ਨੂੰ 70 ਰੁਪਏ ਮਿਲਣਗੇ, ਨੰਬਰ ਨਾ ਆਉਣ ਦੀ ਸੂਰਤ ਵਿੱਚ ਇੱਕ ਰੁਪਿਆ ਵਾਪਸ ਨਹੀਂ ਕੀਤਾ ਜਾਵੇਗਾ।