ਪਾਇਲ: ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਅਤੇ ਲੋਕ ਹਿੱਤ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਾਲੇ ਗਗਨਦੀਪ ਸਿੰਘ ਚੀਮਾ ਨੂੰ ਪਾਰਟੀ ਨੇ ਯੂਥ ਵਿੰਗ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਬਣਾ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਸਬੰਧੀ ਨਵੇਂ ਚੁਣੇ ਪ੍ਰਧਾਨ ਚੀਮਾ ਨੇ ਕਿਹਾ ਕਿ ‘ਆਪ’ ਹਾਈਕਮਾਂਡ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸੋਨੂੰ ਖੱਟੜਾ, ਰੂਪਰਾਏ, ਸੁਖਮਨ, ਜੱਸਲ, ਪੂਰਨ ਤੇ ਦੀਦਾਰ ਸਿੰਘ ਦਾਰੀ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ