ਪਾਇਲ: ਨਜ਼ਦੀਕੀ ਪਿੰਡ ਹੋਲ ਵਿਚ ਕੁੱਝ ਦਿਨ ਪਹਿਲਾਂ ਹੋਏ ਝਗੜੇ ਦੌਰਾਨ ਗੰਭੀਰ ਜ਼ਖਮੀ ਹੋਏ ਪੁਲੀਸ ਵਿਭਾਗ ਵਿੱਚ ਤਾਇਨਾਤ ਹੌਲਦਾਰ ਸੁਖਵਿੰਦਰ ਸਿੰਘ ਹੋਲ ਦਾ ਡੀਐੱਮਸੀ ਹਸਪਤਾਲ ਲੁਧਿਆਣਾ ਵਿਚ ਇਲਾਜ ਚੱਲ ਰਿਹਾ ਪਰ ਕੱਲ੍ਹ ਉਸ ਨੇ ਦਮ ਤੋੜ ਦਿੱਤਾ। ਸੁਖਵਿੰਦਰ ਸਿੰਘ ਦਾ ਸਸਕਾਰ ਅੱਜ ਪੁਲੀਸ ਵਿਭਾਗ ਵੱਲੋਂ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪੁਲੀਸ ਵਿਭਾਗ ਵੱਲੋਂ ਡੀਐੱਸਪੀ ਵਿਲੀਅਮ ਜੇਜੀ, ਐੱਸਐੱਚਓ ਨਛੱਤਰ ਸਿੰਘ, ਚੌਕੀ ਇੰਚਾਰਜ ਸੁਖਵਿੰਦਰ ਸਿੰਘ ਸੁੱਖੀ, ਗਾਰਦ ਦੇ ਇੰਚਾਰਜ ਸੰਜੀਵ ਕੁਮਾਰ, ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੌਧ, ਬਲਾਕ ਸਮਿਤੀ ਖੰਨਾ ਦੇ ਚੇਅਰਮੈਨ ਸਤਿਨਾਮ ਸਿੰਘ ਸੋਨੀ ਰੋਹਣੋ ਤੇ ਸਾਬਕਾ ਸਰਪੰਚ ਜਸਪਾਲ ਸਿੰਘ ਹੋਲ ਸਣੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। -ਪੱਤਰ ਪ੍ਰੇਰਕ