ਪੱਤਰ ਪ੍ਰੇਰਕ
ਸਮਰਾਲਾ, 16 ਫਰਵਰੀ
ਵਿਧਾਇਕ ਅਮਰੀਕ ਸਿੰਘ ਢਿੱਲੋਂ ਕਾਂਗਰਸ ਤੋਂ ਕਿਨਾਰਾ ਕਰ ਆਜ਼ਾਦ ਉਮੀਦਵਾਰ ਵਜੋਂ ਇਸ ਵਾਰ ਮੈਦਾਨ ਵਿੱਚ ਹਨ। ਉਨ੍ਹਾਂ ਨੂੰ ਪਿੰਡਾਂ ਵਿੱਚੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਅੱਜ ਉਨ੍ਹਾਂ ਆਪਣੇ ਸਾਥੀਆਂ ਨਾਲ ਦੀਵਾਲਾ, ਚਾਵਾ, ਰੂਪਾ, ਦਾਊਦਪੁਰ, ਗੋਸਲਾਂ, ਬਰਧਾਲਾਂ, ਗਗੜਾ, ਬਗਲੀ ਖੁਰਦ, ਉਟਾਲਾਂ, ਕੋਟਲਾ ਭੜੀ ਅਤੇ ਸੇਹ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਪਿੰਡ ਗਗੜਾ ਅਤੇ ਉਟਾਲਾਂ ਵਿੱਚ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਦੌਰੇ ਦੌਰਾਨ ਅਮਰੀਕ ਸਿੰਘ ਢਿੱਲੋਂ ਕਿਹਾ ਕਿ ਲੋਕਾਂ ਦਾ ਪਿਆਰ ਦੇਖ ਕੇ ਉਨ੍ਹਾਂ ਦਾ ਹੌਸਲਾ ਹੋਰ ਮਜ਼ਬੂਤ ਹੋਇਆ ਹੈ।
ਪਿੰਡ ਗਗੜਾ ਅਤੇ ਉਟਾਂਲਾਂ ਵਾਸੀਆਂ ਵੱਲੋਂ ਲੱਡੂਆਂ ਨਾਲ ਤੋਲਣ ਉਪਰੰਤ ਸਮੁੱਚੇ ਪਿੰਡ ਵਾਸੀਆਂ ਨੇ ਵਿਸ਼ਵਾਸ਼ ਦਿਵਾਇਆ ਕਿ ਸਮਰਾਲਾ ਹਲਕਾ ਅਮਰੀਕ ਸਿੰਘ ਢਿੱਲੋਂ ਦੇ ਹੱਕ ’ਚ ਭੁਗਤਣਗੇ। ਅੱਜ ਦੇ ਦੌਰੇ ਦੌਰਾਨ ਉਨ੍ਹਾਂ ਦੀ ਟੀਮ ਵਿੱਚ ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸਮਰਾਲਾ, ਅਜਮੇਰ ਸਿੰਘ ਨਾਗਰਾ, ਨਵਰੀਤ ਸਿੰਘ, ਜਗਮੀਤ ਸਿੰਘ ਢੰਡੇ, ਨਵਪ੍ਰੀਤ ਸਿੰਘ, ਬਿੱਟੂ ਸਲਾਣਾ, ਹਰਦੀਪ ਮਾਨ, ਸੁੱਖਾ ਢਿੱਲੋਂ, ਸੋਨੀ ਗਗੜਾ, ਡਾ. ਰਣਜੋਧ ਸਿੰਘ ਗਗੜਾ, ਦਿਲਮਨ ਸਿੰਘ ਗਗੜਾ, ਸੋਨੂੰ ਦਹਿੜੂ, ਲਾਲੀ ਪਹਿਲਵਾਨ, ਮੇਜਰ ਗਗੜਾ, ਸੋਨੀ ਸੱਦੀ, ਸਮਸ਼ੇਰ ਸਿੰਘ, ਬਿਹਾਰੀ ਲਾਲ ਸੱਦੀ, ਸ਼ਿਵ ਕੁਮਾਰ ਕਰਿਆਨਾ ਸਟੋਰ ਆਦਿ ਸਣੇ ਵੱਡੀ ਗਿਣਤੀ ਵਿੱਚ ਸਮੱਰਥਕ ਹਾਜਰ ਸਨ।
ਕੌਂਸਲਰ ਸਤਿੰਦਰ ਕੌਰ ਹਮਾਇਤ ਦਾ ਐਲਾਨ
ਮਾਛੀਵਾੜਾ (ਪੱਤਰ ਪ੍ਰੇਰਕ): ਹਲਕਾ ਸਮਰਾਲਾ ਤੋਂ ਆਜ਼ਾਦ ਉਮੀਦਵਾਰ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਵਾਰਡ ਨੰਬਰ ਇੱਕ ਦੀ ਕੌਂਸਲਰ ਸਤਿੰਦਰ ਕੌਰ ਅਤੇ ਉਸ ਦਾ ਪਤੀ ਪਰਮਜੀਤ ਸਿੰਘ ਪੰਮਾ ਸਮਰਥਕਾਂ ਸਮੇਤ ਢਿੱਲੋਂ ਦੇ ਹੱਕ ਵਿਚ ਨਿੱਤਰ ਆਏ। ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਮਿਲ ਰਿਹਾ ਭਰਵਾਂ ਪਿਆਰ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਮਾਛੀਵਾੜਾ ਸ਼ਹਿਰ ਵਿਚ ਬਲੀਬੇਗ ਬਸਤੀ, ਇੰਦਰਾ ਕਾਲੋਨੀ ਤੇ ਹੋਰ ਵੱਖ-ਵੱਖ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ।