ਪੱਤਰ ਪ੍ਰੇਰਕ
ਜਗਰਾਉਂ, 15 ਦਸੰਬਰ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਹਸਪਤਾਲ ਅਤੇ ਕਾਲਜ ਦੇ ਦਫਤਰੀ ਅਮਲੇ ’ਚ ਤਾਇਨਾਤ ਦੋ ਮੁਲਾਜ਼ਮਾਂ ਨੇ ਜਾਅਲੀ ਰਸੀਦ ਬੁੱਕ ਪ੍ਰਿੰਟ ਕਰਵਾ ਕੇ ਟਰੱਸਟ ਅਤੇ ਨਰਸਿੰਗ ਵਿਦਿਆਰਥੀਆਂ ਨਾਲ ਕਰੀਬ 21 ਲੱਖ ਦੀ ਧੋਖਾਧੜੀ ਕੀਤੀ ਹੈ। ਟਰੱਸਟੀ ਮੈਂਬਰ ਟਹਿਲ ਸਿੰਘ ਨੇ 28 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਅਦਾਰੇ ਦੇ ਮੁਲਾਜ਼ਮ ਜਸਵੀਰ ਕੌਰ ਅਤੇ ਉਸਦੇ ਸਾਥੀ ਜਸਵਿੰਦਰ ਸਿੰਘ ਨੇ ਅਦਾਰੇ ਦੀ ਇੱਕ ਜਾਅਲੀ ਰਸੀਦ ਬੁੱਕ ਪ੍ਰਿੰਟ ਕਰਵਾਈ, ਜਿਸ ਨੂੰ ਵਿਦਿਆਰਥੀਆਂ ਪਾਸੋਂ ਫੀਸ ਜਮਾਂ ਕਰਵਾਉਣ ਲਈ ਵਰਤਦੇ ਸਨ।