ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਗਸਤ
ਵੱਖ ਵੱਖ ਇਲਾਕਿਆਂ ਵਿੱਚ ਨਾਮਲੂਮ ਵਿਅਕਤੀ ਚਾਰ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਗਏ ਹਨ। ਹਰਬੰਸਪੁਰਾ ਵਾਸੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਕੰਬਲ ਮਾਰਕੀਟ ਡਾ. ਗੁੱਜਰਮੱਲ ਰੋਡ ਨੇੜਿਓਂ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਜੱਸੀਆਂ ਕਲੋਨੀ ਵਾਸੀ ਲਖਵਿੰਦਰ ਦਾ ਮੋਟਰਸਾਈਕਲ ਹਾਈ ਸਕੂਲ ਦੇ ਬਾਹਰੋਂ, ਕਨੇਚ ਪਿੰਡ ਵਾਸੀ ਪਰਮਜੋਤ ਸਿੰਘ ਦਾ ਮੋਟਰਸਾਈਕਲ ਸਾਊਥ ਏਸ਼ੀਆ ਫਿਰੋਜ਼ਪੁਰ ਰੋਡ ਦਫ਼ਤਰ ਬਾਹਰੋਂ ਚੋਰੀ ਹੋ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਸ਼ਾਮ ਨਗਰ ਵਾਸੀ ਰਵੀ ਚੋਪੜਾ ਦਾ ਮੋਟਰਸਾਈਕਲ ਉਸਦੇ ਘਰ ਬਾਹਰੋਂ ਅਤੇ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਇਲਾਕੇ ਸੁਭਾਸ਼ ਨਗਰ ਵਾਸੀ ਹਿਮਾਂਸ਼ੂ ਮਹਾਜਨ ਦਾ ਐਕਟਿਵਾ ਸਕੂਟਰ ਵੀ ਨਾਮਲੂਮ ਵਿਅਕਤੀ ਘਰ ਬਾਹਰੋਂ ਚੋਰੀ ਕਰਕੇ ਲੈ ਗਏ ਹਨ।