ਨਿੱਜੀ ਪੱਤਰ ਪ੍ਰੇਰਕ
ਲੁਧਿਆਣ, 18 ਅਪਰੈਲ
ਇੱਥੇ ਵੱਖ-ਵੱਖ ਥਾਵਾਂ ਤੋਂ ਚਾਰ ਲੜਕੀਆਂ ਲਾਪਤਾ ਹੋ ਗਈਆਂ ਹਨ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਮੁਹੱਲਾ ਧਰਮਪੁਰਾ ਵਾਸੀ ਰਾਮ ਔਤਾਰ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਰੀਤਾ (12) ਦੁੱਧ ਲੈਣ ਲਈ ਬਾਜ਼ਾਰ ਗਈ ਸੀ, ਪਰ ਘਰ ਵਾਪਸ ਨਹੀਂ ਆਈ। ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲੀ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਨੇੜੇ ਮਾਰਕੀਟ ਕੋਟ ਮੰਗਲ ਸਿੰਘ ਵਾਸੀ ਉਰਮਿਲਾ ਦੇਵੀ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਕੋਮਲ (14) ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਡਾਕਖਾਨੇ ਵਾਲੀ ਗਲੀ ਜਮਾਲਪੁਰ ਅਵਾਣਾ ਵਾਸੀ ਚੰਦਨ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਪ੍ਰਿਅੰਕਾ ਕੁਮਾਰੀ (15) ਸਰਕਾਰੀ ਸਕੂਲ ਜਮਾਲਪੁਰ ਅਵਾਣਾ ਪੜ੍ਹਨ ਲਈ ਗਈ ਸੀ ਪਰ ਘਰ ਵਾਪਸ ਨਹੀਂ ਆਈ। ਥਾਣਾ ਡਿਵੀਜ਼ਨ ਨੰਫਰ 7 ਦੀ ਪੁਲੀਸ ਨੂੰ ਪਿੰਡ ਵਿਰਕ ਫਿਲੌਰ ਵਾਸੀ ਰਮਨਦੀਪ ਕੌਰ ਨੇ ਦੱਸਿਆ ਹੈ ਕਿ ਉਸਦੀ ਲੜਕੀ ਪ੍ਰਭਜੋਤ ਚੁੰਬਰ (16) ਜੋ ਆਪਣੇ ਨਾਨਕੇ ਘਰ ਤੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਕਤ ਮਾਮਲਿਆਂ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।