ਲਿਫਟ ਦੇਣ ਦੇ ਬਹਾਨੇ ਗਹਿਣੇ ਲੁੱਟਣ ਵਾਲੀਆਂ ਤਿੰਨ ਔਰਤਾਂ ਸਣੇ ਚਾਰ ਕਾਬੂ

ਲਿਫਟ ਦੇਣ ਦੇ ਬਹਾਨੇ ਗਹਿਣੇ ਲੁੱਟਣ ਵਾਲੀਆਂ ਤਿੰਨ ਔਰਤਾਂ ਸਣੇ ਚਾਰ ਕਾਬੂ

ਔਰਤਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ
ਲੁਧਿਆਣਾ, 25 ਅਕਤੂਬਰ

ਰਸਤੇ ’ਚ ਇਕੱਲੀਆਂ ਜਾ ਰਹੀਆਂ ਔਰਤਾਂ ਨੂੰ ਬਹਿਲਾ ਫੁਸਲਾ ਕੇ ਰਿਸ਼ਤੇਦਾਰ ਦੱਸ ਲੁੱਟਖੋਹ ਕਰਨ ਵਾਲੀਆਂ ਤਿੰਨ ਔਰਤਾਂ ਸਣੇ ਚਾਰ ਮੁਲਜ਼ਮਾਂ ਨੂੰ ਥਾਣਾ ਸੀਆਈਏ-1 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਔਰਤਾਂ ਨੂੰ ਜਾਂਚ ਤੋਂ ਬਾਅਦ ਸੂਚਨਾ ਦੇ ਆਧਾਰ ’ਤੇ ਮਲੇਰਕੋਟਲਾ ਦੇ ਪਿੰਡ ਗੌਂਸਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤਾਂ ਉੱਥੇ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ। ਮੁਲਜ਼ਮ ਔਰਤਾਂ ਦੇ ਕਬਜ਼ੇ ’ਚੋਂ 8 ਸੋਨੇ ਦੀਆਂ ਚੂੜੀਆਂ, ਚਾਰ ਸੋਨੇ ਦੇ ਕੜੇ, ਇੱਕ ਸੋਨੇ ਦੀ ਚੇਨ ਦੇ ਨਾਲ ਨਾਲ ਸਵਿਫ਼ਟ ਕਾਰ, ਜਾਅਲੀ ਆਰਸੀ ਚਾਰ ਜਾਅਲੀ ਨੰਬਰ ਪਲੇਟਾਂ, 18 ਟੇਪ ਰੋਲ ਸਟੀਕਰ ਵੱਖ-ਵੱਖ ਨੰਬਰਾਂ ਦੇ ਸਣੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਸੰਗਰੂਰ ਦੀ ਰਹਿਣ ਵਾਲੀ ਜੀਤੋ, ਨਾਭਾ ਵਾਸੀ ਗੌਂਗਾ, ਨਾਭਾ ਵਾਸੀ ਰੱਜੀ ਤੇ ਨਾਭਾ ਦੇ ਪਿੰਡ ਰੋਹਟੀ ਛੰਨਾ ਵਾਸੀ ਸੁਖਚੈਨ ਸਿੰਘ ਸੁਖੂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨਾਂ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਲਜ਼ਮ ਔਰਤਾਂ ਨੇ ਆਪਣੇ ਕੋਲ ਚੋਰੀ ਦੀ ਕਾਰ ਰੱਖੀ ਹੋਈ ਸੀ। ਕਾਰ ਚਲਾਉਣ ਲਈ ਮੁਲਜ਼ਮਾਂ ਨੇ ਸੁਖਚੈਨ ਨੂੰ ਬਤੌਰ ਡਰਾਈਵਰ ਰੱਖਿਆ ਸੀ ਤੇ ਤਿੰਨੇ ਔਰਤਾਂ ਉਸ ਕਾਰ ’ਚ ਸਵਾਰ ਹੋ ਜਾਂਦੀਆਂ ਸਨ। ਉਹ ਵੱਖ-ਵੱਖ ਸ਼ਹਿਰਾਂ ’ਚ ਜਾਦੀਆਂ ਤੇ ਜੋ ਔਰਤਾਂ ਰਸਤੇ ਵਿੱਚ ਇਕੱਲੀਆਂ ਜਾਂਦੀਆਂ ਸਨ, ਉਨ੍ਹਾਂ ਨੂੰ ਦੇਖ ਕੇ ਮੁਲਜ਼ਮ ਔਰਤਾਂ ਉਸ ਦੇ ਕੋਲ ਗੱਡੀ ਰੋਕ ਲੈਂਦੀਆਂ ਸਨ ਤੇ ਉਨ੍ਹਾਂ ਨੂੰ ਝਾਂਸੇ ’ਚ ਲੈ ਕੇ ਆਪਣੇ ਕੋਲ ਬੁਲਾਉਂਦੀਆਂ ਸਨ ਤੇ ਉਸ ਤੋਂ ਬਾਅਦ ਰਿਸ਼ਤੇਦਾਰੀਆਂ ਕੱਢ ਕੇ ਧੋਖੇ ਨਾਲ ਗਹਿਣੇ ਆਦਿ ਲੁੱਟ ਲੈਂਦੀਆਂ ਸਨ। ਮੁਲਜ਼ਮਔਰਤਾਂ ਅਜਿਹਾ ਕਰਕੇ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ’ਚ ਕਰੀਬ 100 ਤੋਂ ਉਪਰ ਵਾਰਦਾਤਾਂ ਕਰ ਚੁੱਕੀਆਂ ਹਨ। ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਔਰਤਾਂ ਫ਼ਰਾਰ ਹੋ ਜਾਂਦੀਆਂ ਸਨ ਤੇ ਜੇਕਰ ਕੋਈ ਨੰਬਰ ਨੋਟ ਕਰ ਲੈਂਦਾ ਸੀ ਤਾਂ ਉਹ ਜਾਅਲੀ ਨਿਕਲਦਾ ਸੀ। ਪੁਲੀਸ ਕਾਫ਼ੀ ਸਮੇਂ ਤੋਂ ਮੁਲਜ਼ਮ ਔਰਤਾਂ ਦੀ ਭਾਲ ’ਚ ਸੀ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਲਈ ਸੀਆਈਏ-1 ਦੀ ਇੱਕ ਟੀਮ ਦਾ ਗਠਨ ਕੀਤਾ ਤੇ ਟੀਮ ਲਗਾਤਾਰ ਨਾਕੇਬੰਦੀ ਕਰਕੇ ਨਾਲ ਨਾਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕਰ ਰਹੀ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਔਰਤਾਂ ਮਾਲੇਰਕੋਟਲਾ ਇਲਾਕੇ ’ਚ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹਨ। ਇਸ ਤੋਂ ਬਾਅਦ ਮੁਲਜ਼ਮ ਔਰਤਾਂ ਨੂੰ ਉਥੋਂ ਗ੍ਰਿਫ਼ਤਾਰ ਕਰ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ...

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ’ਤੇ ਲਾਇਆ ਅਧਿਆਪਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਕਰਨ ਦਾ ਦੋਸ਼...

ਸ਼ਹਿਰ

View All